ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਖੁਜਾਲਾ ਨੇ ਲਾਭਪਾਤਰੀ ਨੂੰ ਦੋ ਲੱਖ ਦਾ ਚੈੱਕ ਕੀਤਾ ਭੇਟ
ਭੇਟ
Publish Date: Tue, 10 Feb 2026 04:29 PM (IST)
Updated Date: Tue, 10 Feb 2026 04:32 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਖੁਜਾਲਾ ਨੇ ਆਪਣੇ ਖਾਤਾਧਾਰਕ ਪਰਿਵਾਰ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਾਈਫ ਇੰਸ਼ੋਰੈਸ ਕਰਵਾਈ ਸੀ ਉਨ੍ਹਾਂ ਦੀ ਕੁਦਰਤੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਪਰਿਵਾਰਕ ਨੋਮੀਨੇਸਨ ਵਾਲਿਆਂ ਨੂੰ ਦੋ ਲੱਖ ਦਾ ਚੈੱਕ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਨੇਜਰ ਪਰਮਜੀਤ ਸਿੰਘ ਤੇ ਅਫਸਰ ਸੰਦੀਪ ਨੇ ਦੱਸਿਆ ਕਿ ਜੋ ਖਾਤਾਧਾਰਕ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਲਾਈਫ ਇੰਸ਼ੋਰੈਸ ਕਰਵਾਉਂਦੇ ਹਨ, ਜੇਕਰ ਕਿਸੇ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਨੋਮੀਨੇਸਨ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਕੜੀ ਤਹਿਤ ਬੈਂਕ ਵਲੋਂ ਬਲਵਿੰਦਰ ਸਿੰਘ ਵਾਸੀ ਪਿੰਡ ਤਰਸਿੱਕਾ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਵਾਸੀ ਤਰਸਿੱਕਾ ਨੂੰ ਦੋ ਲੱਖ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਗ੍ਰਾਮੀਣ ਬੈਂਕ ਵਲੋਂ ਇਹ ਬੀਮਾ ਯੋਜਨਾ ਉਹਨਾਂ ਸਾਰੇ ਬੱਚਤ ਬੈਂਕ ਖਾਤਾਧਾਰਕਾਂ ਲਈ ਹੈ ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਹੈ।ਇਸ ਦੀ ਸਾਲਾਨਾ ਕਿਸਤ ਬਹੁਤ ਹੀ ਘੱਟ ਰੇਟਾਂ ਵਿਚ ਹੁੰਦੀ ਹੈ, ਜੇਕਰ ਕਿਸੇ ਖਾਤਾਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ।