‘ਪੰਜਾਬੀ ਭਾਸ਼ਾ ਅਤੇ ਸਾਹਿਤ : ਪੰਜਾਬ ਤੋਂ ਪਰਵਾਸ ਤੱਕ’ ਵਿਸ਼ੇ ’ਤੇ ਪੰਜਾਬੀ ਅਧਿਐਨ ਸਕੂਲ ਵੱਲੋਂ ਵਿਸ਼ੇਸ਼ ਭਾਸ਼ਣ
‘ਪੰਜਾਬੀ ਭਾਸ਼ਾ ਅਤੇ ਸਾਹਿਤ : ਪੰਜਾਬ ਤੋਂ ਪਰਵਾਸ ਤੱਕ’ ਵਿਸ਼ੇ ’ਤੇ ਪੰਜਾਬੀ ਅਧਿਐਨ ਸਕੂਲ ਵੱਲੋਂ ਵਿਸ਼ੇਸ਼ ਭਾਸ਼ਣ
Publish Date: Tue, 10 Feb 2026 04:15 PM (IST)
Updated Date: Tue, 10 Feb 2026 04:17 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਰਹਿਨੁਮਾਈ ਅਤੇ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ‘ਪੰਜਾਬੀ ਭਾਸ਼ਾ ਅਤੇ ਸਾਹਿਤ : ਪੰਜਾਬ ਤੋਂ ਪਰਵਾਸ ਤੱਕ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਭਾਸ਼ਣ ਵਿਚ ਮੁੱਖ ਵਕਤਾ ਵਜੋਂ ਡਾ. ਜਸਵੀਰ ਗਿੱਲ (ਮੁੱਖ ਕਾਰਜਕਾਰੀ ਅਧਿਕਾਰੀ, ਅਲਰਟ ਇੰਟਰਪ੍ਰਾਈਜਜ਼, ਕੈਲੇਫੋਰਨੀਆ, ਯੂਐਸਏ) ਅਤੇ ਵਿਸੇਸ਼ ਮਹਿਮਾਨ ਵਜੋਂ ਕੁਲਵੰਤ ਸੇਖੋਂ (ਪ੍ਰਧਾਨ, ਸਾਹਿਤ ਸਭਾ, ਸੈਂਟਰਲ ਵੈਲੀ, ਕੈਲੇਫੋਰਨੀਆ) ਹੋਰਾਂ ਨੇ ਸ਼ਿਰਕਤ ਕੀਤੀ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਪ੍ਰੋ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਗਈ। ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕਰਨ ਦੇ ਨਾਲ-ਨਾਲ ਇਹ ਦੱਸਿਆ ਕਿ ਡਾ. ਜਸਵੀਰ ਗਿੱਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਵਿਹਾਰਕ ਧਰਾਤਲ ਉੱਤੇ ਅਹਿਮ ਕਾਰਜ ਕਰਨ ਵਾਲੀ ਨਾਮਵਰ ਸ਼ਖ਼ਸੀਅਤ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਵਿਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਹੈ। ਉਨ੍ਹਾਂ ਦੇ ਨਿਵੇਕਲੇ ਕਾਰਜ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਉਨ੍ਹਾਂ ਨੂੰ 15 ਜਨਵਰੀ, 2026 ਨੂੰ ਕਰਵਾਈ ਕਾਨਵੋਕੇਸ਼ਨ ਦੌਰਾਨ ਇੰਜਨੀਅਰਿੰਗ ਅਤੇ ਟਕਨਾਲੋਜੀ ਦੀ ਫੈਕਲਟੀ ਵਿਚ ਡਾਕਟਰ ਆਫ਼ ਇੰਜਨੀਅਰਿੰਗ ਦੀ ਆਨਰਜ਼ ਕਾਜ਼ਾ ਡਿਗਰੀ ਪ੍ਰਦਾਨ ਕੀਤੀ ਹੈ। ਇਸ ਉਪਰੰਤ ਡਾ. ਜਸਵੀਰ ਗਿੱਲ ਨੇ ਆਪਣੇ ਭਾਸ਼ਣ ਦੌਰਾਨ ਏਆਈ ਦੇ ਖੇਤਰ ਨਾਲ ਸਬੰਧਿਤ ਪੰਜਾਬੀ ਭਾਸ਼ਾ ਅਤੇ ਰੋਜ਼ਗਾਰ ਸਬੰਧੀ ਵਿਿਦਆਰਥੀਆਂ ਨੂੰ ਅਹਿਮ ਜਾਣਕਾਰੀ ਦਿੱਤੀ ਜਿਸ ਸਦਕਾ ਉਹ ਪੰਜਾਬੀ ਭਾਸ਼ਾ ਦੇ ਖੇਤਰ ਵਿਚ ਆਉਣ ਵਾਲੇ ਸਮੇਂ ਅੰਦਰ ਕਈ ਗੁਣਾਤਮਕ ਅਤੇ ਗਿਣਾਤਮਕ ਕਾਰਜ ਕਰਕੇ ਆਪਣੀ ਉਪਜੀਵਕਾ ਕਮਾ ਸਕਦੇ ਹਨ। ਉਹਨਾਂ ਨੇ ਪਰਵਾਸ ਨਾਲ ਸਬੰਧਤ ਆਪਣੇ ਅਨੁਭਵਾਂ ਨਾਲ ਲਬਰੇਜ਼ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਉਪਰੰਤ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਪਰਵਾਸੀ ਕਵੀ ਸ਼੍ਰੀ ਕੁਲਵੰਤ ਸੇਖੋਂ ਹੋਰਾਂ ਨੇ ਵੀ ਪਰਵਾਸੀ ਤਜ਼ਰਬਿਆਂ ਨੂੰ ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਪੇਸ਼ ਕੀਤਾ। ਸੰਵਾਦ ਦੀ ਸਮਾਪਤੀ ਉਪਰੰਤ ਵਿਿਦਆਰਥੀਆਂ/ਖੋਜਾਰਥੀਆਂ ਅਤੇ ਅਧਿਆਪਕਾਂ ਵੱਲੋਂ ਡਾ. ਜਸਵੀਰ ਗਿੱਲ ਹੋਰਾਂ ਨੂੰ ਪਰਵਾਸ ਨਾਲ ਸਬੰਧਿਤ ਕਈ ਪ੍ਰਸ਼ਨ ਵੀ ਕੀਤੇ ਗਏ ਜਿਸ ਨਾਲ ਭਾਸ਼ਣ ਵਿਚੋਂ ਪਰਵਾਸ ਸਬੰਧੀ ਨਵੀਆਂ ਅੰਤਰ-ਦ੍ਰਿਸ਼ਟੀਆਂ ਸਾਹਮਣੇ ਆਈਆਂ। ਸਮਾਗਮ ਦੇ ਅੰਤ ਵਿਚ ਡਾ. ਬਲਜੀਤ ਕੌਰ ਰਿਆੜ ਨੇ ਰਸਮੀ ਤੌਰ ‘ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਡਾ. ਸਿਮਰਨਜੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਪ੍ਰੋਗਰਾਮ ਵਿਚ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਕੰਵਲਦੀਪ ਕੌਰ, ਡਾ. ਅੰਜੂ ਬਾਲਾ, ਡਾ. ਸੁੱਖਪ੍ਰੀਤ ਕੌਰ ਹਾਜ਼ਰ ਹੋਏ ਜਦੋਂ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਮਸਲਨ ਡਾ. ਹਸਨ ਰੇਹਾਨ ( ਉਰਦੂ ਵਿਭਾਗ), ਡਾ. ਵਿਸ਼ਾਲ ਭਾਰਦਵਾਜ (ਸੰਸਕ੍ਰਿਤ ਵਿਭਾਗ), ਡਾ. ਸਲੋਨੀ (ਸੰਸਕ੍ਰਿਤ ਵਿਭਾਗ), ਡਾ. ਵਿਕਾਸ ਜੋਸ਼ੀ (ਸੰਸਕ੍ਰਿਤ ਵਿਭਾਗ), ਡਾ. ਕੁਲਦੀਪ ਸਿੰਘ (ਇੰਜਨੀਅਰਰਿੰਗ ਵਿਭਾਗ) ਹੋਰਾਂ ਸਮੇਤ ਪੰਜਾਬੀ ਵਿਭਾਗ ਦੇ ਸਮੂਹ ਖੋਜਾਰਥੀਆਂ ਅਤੇ ਵਿਿਦਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।