ਸਵ. ਬਲਦੇਵ ਸਿੰਘ ਮਾਨ ਦੀ ਬਰਸੀ ਮੌਕੇ ਪਾਠ ਦੇ ਭੋਗ ਪਾਏ
ਸਵ. ਬਲਦੇਵ ਸਿੰਘ ਮਾਨ ਦੀ ਬਰਸੀ ਮੌਕੇ ਪਾਠ ਦੇ ਭੋਗ ਪਾਏ
Publish Date: Tue, 10 Feb 2026 04:10 PM (IST)
Updated Date: Tue, 10 Feb 2026 04:11 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ - ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੌਬਿਨ ਮਾਨ ਤੇ ਪਿੰਦਰ ਕਨੇਡਾ ਦੇ ਪਿਤਾ ਸਵ. ਬਲਦੇਵ ਸਿੰਘ ਮਾਨ ਦੀ ਬਰਸੀ ਮੌਕੇ ਸਰਬੱਤ ਦੇ ਭਲੇ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਰਾਗੀ ਜੱਥੇ ਵਲੋਂ ਮਨੋਹਰ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਸਮਾਗਮ ਵਿਚ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਹਰਪ੍ਰੀਤ ਸਿੰਘ ਖਾਲਸਾ ਕੌਂਸਲਰ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਗੁਰਸੰਤਉਪਦੇਸ਼ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਰਜਿੰਦਰ ਕਾਲੀਆ, ਪੀਪੀਸੀਸੀ ਮੈਂਬਰ ਯੁਧਵੀਰ ਸਿੰਘ ਸਰਲੀ, ਬਲਾਕ ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਜਨਰਲ ਸਕੱਤਰ ਕਿਸਾਨ ਕਾਂਗਰਸ ਦਲਜੀਤ ਸਿੰਘ ਭੁੱਲਰ, ਗੁਰਮੇਜ ਸਿੰਘ ਚੀਮਾ, ਗੁਰਦਿਆਲ ਸਿੰਘ ਕੰਗ, ਪੀਏ ਜਗਦੀਪ ਮਾਨ, ਮਾਸਟਰ ਦਿਲਬਾਗ ਸਿੰਘ, ਜਗੀਰ ਸਿੰਘ ਹੁੰਦਲ, ਜਗਦੀਸ਼ ਮਿੱਤਰ, ਚਾਹਲ ਕਨੇਡਾ, ਕੁਲਬੀਰ ਸਿੰਘ ਲਿਧੜ, ਦਿਲਬਾਗ ਸਿੰਘ ਸਦਿੳੜਾ, ਮੰਨਾ ਛੀਨਾ, ਕਿਰਪਾਲ ਸਿੰਘ ਖਾਲਸਾ, ਸ਼ਿਵਰਾਜ ਸਿੰਘ ਬਾਵਾ, ਯੂਥ ਆਗੂ ਤੇ ਸਰਪੰਚ ਜਸਪਨੀਤ ਸਿੰਘ ਭਿੰਡਰ, ਯੂਥ ਆਗੂ ਕਾਂਗਰਸ ਸੁਖਪ੍ਰੀਤ ਸਿੰਘ ਸੁੱਖ ਰੰਧਾਵਾ, ਗੁਰਵਿੰਦਰ ਸਿੰਘ ਗੋਰਾ ਮੀਆਂਵਿੰਡ, ਭਿੰਦਾ ਬਿਆਸ, ਬਖਸ਼ੀ, ਤਰਸੇਮ ਸਿੰਘ ਮੱਟੂ, ਆਦਿ ਨੇ ਹਾਜਰੀਆਂ ਭਰੀਆਂ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਾਨ ਪਰਿਵਾਰ ਸਮਾਜ ਸੇਵਾ ਦੇ ਖੇਤਰ ਰਈਆ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਸਰਾਹਨਾ ਕੀਤੀ।