ਕੱਕੜ ਨੇ ਬਰਾਲੀਆ ਦੇ ਪੋਤਰੇ ਦੀ ਮੌਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਹੋਣਹਾਰ ਪੋਤਰੇ ਦੇ ਜਾਣ ਨਾਲ ਪਰਿਵਾਰ ਨੂੰ ਪਿਆ ਵੱਡਾ ਘਾਟਾ - ਕੱਕੜ
Publish Date: Tue, 10 Feb 2026 04:07 PM (IST)
Updated Date: Tue, 10 Feb 2026 04:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਕੱਕੜ ਵਿਖੇ ਕਿਸਾਨ ਅਮਰੀਕ ਸਿੰਘ ਬਰਾਲੀਆ ਦੇ ਪੋਤਰੇ ਅਤੇ ਸੁੱਖਦੇਵ ਸਿੰਘ ਦੇ ਹੋਣਹਾਰ ਪੁੱਤਰ ਖੁਸ਼ਦੀਪ ਸਿੰਘ ਉਮਰ 15 ਸਾਲ ਦੀ ਪਿਛਲੇ ਦਿਨੀਂ ਵੇਲਣੇਂ ਵਿਚ ਆ ਕੇ ਦੁਖਦਾਈ ਮੌਤ ਹੋ ਗਈ। ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਖੁਸ਼ਦੀਪ ਸਿੰਘ ਪੜਾਈ ਵਿਚ ਵੀ ਬਹੁਤ ਹੁਸ਼ਿਆਰ ਸੀ। ਰੋਜ਼ਾਨਾ ਗੁਰਦੁਆਰਾ ਰਾਮਟਾਹਲੀ ਸਾਹਿਬ ਵਿਖੇ ਹੁਕਮਨਾਮਾ ਵੀ ਲਿਖਦਾ ਸੀ। ਕੱਕੜ ਨੇ ਕਿਹਾ ਕਿ ਇਸ ਹੋਣਹਾਰ ਬੇਟੇ ਖੁਸ਼ਦੀਪ ਸਿੰਘ ਦੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪਿੰਡ ਨੂੰ ਵੀ ਬਹੁਤ ਘਾਟਾ ਪਿਆ ਹੈ। ਇਸ ਮੌਕੇ ਅਮਰੀਕ ਸਿੰਘ ਬਰਾਲੀਆ, ਸੁਖਦੇਵ ਸਿੰਘ, ਸਰਬਜੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।