ਡੀਏਵੀ ਵਿਖੇ ‘ਕਹਾਣੀ ਪੁਨਰ ਸਿਰਜਣਾ’ ਪ੍ਰੋਗਰਾਮ ਕਰਵਾਇਆ
ਡੀਏਵੀ ਵਿਖੇ ‘ਕਹਾਣੀ ਪੁਨਰ ਸਿਰਜਣਾ’ ਪ੍ਰੋਗਰਾਮ ਆਯੋਜਿਤ
Publish Date: Tue, 10 Feb 2026 04:06 PM (IST)
Updated Date: Tue, 10 Feb 2026 04:08 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਕਹਾਣੀ ਪੁਨਰ ਸਿਰਜਣਾ’ ਪ੍ਰੋਗਰਾਮ ਡੀਏਵੀ ਕਾਲਜ ਦੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ ਅਤੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਭਾਗਾਂ ਦੀ ਸਾਂਝੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੇ ਰਚਨਾਤਮਕ ਲਿਖਣ ਦੇ ਹੁਨਰ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਸਾਹਿਤਕ ਪ੍ਰਗਟਾਵੇ ਦੇ ਨਵੇਂ ਪਹਿਲੂਆਂ ਨਾਲ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਿਦਆਰਥੀਆਂ ਦੀ ਭਾਸ਼ਾਈ ਮੁਹਾਰਤ ਅਤੇ ਕਲਪਨਾ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਹਿਤ ਅਤੇ ਭਾਸ਼ਾਵਾਂ ਸਾਨੂੰ ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਵਿਿਭੰਨਤਾ ਨਾਲ ਜੋੜਦੀਆਂ ਹਨ। ‘ਕਹਾਣੀ ਪੁਨਰ ਸਿਰਜਣਾ’ ਵਰਗੇ ਪ੍ਰੋਗਰਾਮ ਨਾ ਸਿਰਫ਼ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੇ ਹਨ, ਬਲਕਿ ਵਿਦਿਆਰਥੀਆਂ ਨੂੰ ਤਰਕਸ਼ੀਲ ਅਤੇ ਸੰਵੇਦਨਸ਼ੀਲ ਨਾਗਰਿਕ ਬਣਨ ਵਿਚ ਵੀ ਮਦਦ ਕਰਦੇ ਹਨ। ਵਾਈਸ ਪ੍ਰਿੰਸੀਪਲ ਪ੍ਰੋ. ਪ੍ਰਦੀਪ ਸੈਲੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵਿਿਦਆਰਥੀਆਂ ਨੇ ਰਵਾਇਤੀ ਕਹਾਣੀਆਂ ਨੂੰ ਨਵੇਂ ਦ੍ਰਿਸ਼ਟੀਕੋਣਾਂ ਅਤੇ ਆਧੁਨਿਕ ਸੰਦਰਭਾਂ ਵਿਚ ਪੇਸ਼ ਕੀਤਾ, ਜਿਸ ਨਾਲ ਉਨ੍ਹਾਂ ਦੀ ਸਾਹਿਤਕ ਸਮਝ ਅਤੇ ਪ੍ਰਗਟਾਵੇ ਦੇ ਹੁਨਰ ਵਿੱਚ ਵਾਧਾ ਹੋਇਆ। ਵੱਖ-ਵੱਖ ਭਾਸ਼ਾਵਾਂ ਵਿਚ ਕਹਾਣੀਆਂ ਦੀ ਪੁਨਰ ਸਿਰਜਣਾ ਨੇ ਸੱਭਿਆਚਾਰਕ ਵਿਭਿੰਨਤਾ ਅਤੇ ਭਾਸ਼ਾਈ ਅਮੀਰੀ ਨੂੰ ਦਰਸਾਇਆ। ਪ੍ਰੋਗਰਾਮ ਕੋਆਰਡੀਨੇਟਰ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਮਾਗਮ ਦਾ ਉਦੇਸ਼ ਵਿਿਦਆਰਥੀਆਂ ਦੀ ਸਾਹਿਤ ਵਿਚ ਦਿਲਚਸਪੀ ਨੂੰ ਵਧਾਉਣਾ ਅਤੇ ਉਨ੍ਹਾਂ ਦੀਆਂ ਬਹੁਭਾਸ਼ਾਈ ਯੋਗਤਾਵਾਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਕਾਲਜ ਫੈਕਲਟੀ, ਵਿਭਾਗ ਮੁਖੀ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।