ਅਕਾਲੀ ਆਗੂਆਂ ਤੇ ਸਮਰਥਕਾਂ ਨੇ ਮਜੀਠੀਆ ਦਾ ਕੀਤਾ ਸਵਾਗਤ
ਅਕਾਲੀ ਆਗੂਆਂ ਤੇ ਸਮਰਥਕਾਂ ਨੇ ਮਜੀਠੀਆ ਦਾ ਕੀਤਾ ਸਵਾਗਤ
Publish Date: Tue, 10 Feb 2026 04:04 PM (IST)
Updated Date: Tue, 10 Feb 2026 04:08 PM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਪਹੁੰਚਣ ਤੇ ਮਜੀਠਾ ਤੋਂ ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਸਲਵੰਤ ਸਿੰਘ ਸੇਠ, ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ ਤੇ ਸੀਨੀਅਰ ਵਾਈਸ ਪ੍ਰਧਾਨ ਪ੍ਰਿੰਸ ਨਈਅਰ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਅਕਾਲੀ ਆਗੂ, ਵਰਕਰ ਅੰਮ੍ਰਿਤਸਰ ਸਥਿਤ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਲਈ ਸਵਾਗਤ ਸਮਾਰੋਹ ਵਿਚ ਪਹੁੰਚੇ। ਮਜੀਠਾ ਤੋਂ ਅਮ੍ਰਿਤਸਰ ਵਰਕਰਾਂ ਦੇ ਵੱਡੇ ਕਾਫਲੇ ਨੂੰ ਰਵਾਨਾ ਕਰਨ ਸਮੇਂ ਗੱਲਬਾਤ ਕਰਦਿਆਂ ਸੇਠ, ਅਬਰੋਲ ਤੇ ਨਈਅਰ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਹੀ ਇਕ ਅਜਿਹੇ ਸਿਆਸੀ ਲੀਡਰ ਹਨ ਜੋ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਉਂਦੇ ਰਹੇ ਹਨ। ਆਗੂਆਂ ਕਿਹਾ ਕਿ ਲੰਬੇ ਸਮੇਂ ਬਾਅਦ ਮਜੀਠੀਆ ਦੀ ਅੰਮ੍ਰਿਤਸਰ ਵਾਪਸੀ ਨੇ ਵਰਕਰਾਂ ਵਿਚ ਜੋਸ਼ ਭਰ ਦਿੱਤਾ ਹੈ। ਮਜੀਠੀਆ ਵਰਗੇ ਲੀਡਰ ਹੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਬਣਾ ਸਕਦੇ ਹਨ। ਇਸ ਮੌਕੇ ਸਲਵੰਤ ਸੇਠ, ਤਰੁਣ ਅਬਰੋਲ, ਪ੍ਰਿੰਸ ਨਈਅਰ, ਸੁਰਿੰਦਰਪਾਲ ਸਿੰਘ ਗੋਕਲ, ਸਾਰਜ ਸਿੰਘ ਸੋਨੂੰ, ਚਰਨਜੀਤ ਸਿੰਘ ਗੋਲਾ, ਓਂਕਾਰ ਸਿੰਘ, ਰਣਜੀਤ ਸਿੰਘ ਪ੍ਰੇਮਾ, ਜਥੇਦਾਰ ਹਰਪਾਲ ਸਿੰਘ, ਹਰਪਾਲ ਸਿੰਘ ਗਿੱਲ, ਬਿਸ਼ਨ ਸਿੰਘ ਮਜੀਠਾ, ਸਾਬਕਾ ਕੌਂਸਲਰ ਮੁਖਵਿੰਦਰ ਸਿੰਘ, ਪਿੰਟੂ ਆਰੇ ਵਾਲੇ, ਹਰਪਿੰਦਰ ਸਿੰਘ, ਲਾਲ, ਬਾਊ ਨਰੇਸ਼, ਡਾ, ਗੁਰਦੀਪ ਸਿੰਘ, ਪੱਪੂ ਕਾਮਰੇਡ, ਜੀਵਨ ਕੁਮਾਰ, ਸੈਕੀ ਮਜੀਠਾ, ਕਰਮਪ੍ਰੀਤ ਸਿੰਘ, ਲਾਡੀ ਮਜੀਠਾ, ਦੀਪ, ਜੱਗਾ, ਰਾਜਨ, ਸੁਖਚੈਨ ਸਿੰਘ, ਨਵਜੀਤ ਸਿੰਘ, ਸੁੱਖ ਮਜੀਠਾ, ਗੋਪਾਲ ਸਿੰਘ, ਕਰਨ ਤੇ ਮੰਨਾ ਆਦਿ ਹਾਜਰ ਸਨ।