ਗ੍ਰਨੇਡ ਭੇਜਣ ਵਾਲੇ ਕਰਨ ਦੀ ਮਾਂ ਅਤੇ ਭੈਣ ਵੀ ਗ੍ਰਿਫਤਾਰ
ਗ੍ਰਨੇਡ ਭੇਜਣ ਵਾਲੇ ਕਰਨ ਦੀ ਮਾਂ ਅਤੇ ਭੈਣ ਵੀ ਗ੍ਰਿਫਤਾਰ
Publish Date: Tue, 03 Feb 2026 07:40 PM (IST)
Updated Date: Tue, 03 Feb 2026 07:44 PM (IST)

-ਡਰੱਗ ਮਨੀ ਨੂੰ ਸੰਭਾਲਣ ਦਾ ਦੋਸ਼, ਪੁੱਤਰ ਨਾਲ ਹਥਿਆਰਾਂ ਤੇ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦੇ ਸਬੂਤ ਮਿਲੇ -ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਭੇਜੇ ਗਏ ਚਾਰ ਗ੍ਰਨੇਡ ਅਤੇ 42 ਕਿਲੋ ਹੈਰੋਇਨ ਦੇ ਸਬੰਧ ਵਿਚ ਦੁਬਈ ਬੈਠੇ ਕਿੰਗਪਿਨ ਕਰਨ ਉਰਫ਼ ਛੇਹਰਟਾ ਦੀ ਮਾਂ ਦਵਿੰਦਰ ਕੌਰ ਅਤੇ ਭੈਣ ਕਿਰਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਸਵੇਰੇ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ਤੇ ਦੋਵੇਂ ਮੁਲਜ਼ਮ ਔਰਤਾਂ ਪੁਲਿਸ ਤੋਂ ਬਚਣ ਲਈ ਸ਼ਹਿਰ ਛੱਡਣ ਦੀ ਤਿਆਰੀ ਕਰ ਰਹੀਆਂ ਸਨ। ਹਾਲਾਂਕਿ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ। ਰਾਜਾਸਾਂਸੀ ਪੁਲਿਸ ਨੇ ਇਸ ਵੱਡੇ ਮਾਮਲੇ ਵਿਚ ਹੁਣ ਤੱਕ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸੋਨੂੰ ਆਟੋ ਰਿਕਸ਼ਾ ਵਾਲਾ, ਮੋਹਿਤ ਪਾਂਡੇ, ਰਿਤਿਕ, ਅਨਿਲ ਪੋਦਾਰ, ਦਲਬੀਰ ਕੌਰ ਅਤੇ ਕਿਰਨਦੀਪ ਕੌਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਸਾਰਿਆਂ ਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪਤਾ ਲੱਗਾ ਹੈ ਕਿ ਛੇ ਮੁਲਜ਼ਮਾਂ ਨੇ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਕਈ ਰਾਜ਼ ਖੋਲ੍ਹੇ ਹਨ ਅਤੇ ਜਾਂਚ ਜਾਰੀ ਹੈ। ਜਾਂਚ ਟੀਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਬਈ ਬੈਠੇ ਕਰਨ ਦੀ ਮਾਂ ਦਲਬੀਰ ਕੌਰ ਅਤੇ ਭੈਣ ਕਿਰਨਦੀਪ ਕੌਰ ਦੇ ਮੋਬਾਈਲ ਜ਼ਬਤ ਕੀਤੇ ਗਏ ਅਤੇ ਜਾਂਚ ਕੀਤੀ ਗਈ, ਜਿਸ ਤੋਂ ਇਹ ਸਬੂਤ ਸਾਹਮਣੇ ਆਇਆ ਕਿ ਦੋਵੇਂ ਔਰਤਾਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਿਚ ਕਰਨ ਦਾ ਸਾਥ ਦੇ ਰਹੀਆਂ ਸਨ। ਇਸ ਤੋਂ ਇਲਾਵਾ ਇਹ ਵੀ ਖ਼ੁਲਾਸਾ ਹੋਇਆ ਕਿ ਉਹ ਟਿਕਾਣੇ ਲਗਾਈ ਜਾ ਚੁੱਕੀ ਹੈਰੋਇਨ ਤੋਂ ਪ੍ਰਾਪਤ ਡਰੱਗ ਮਨੀ ਦਾ ਰਿਕਾਰਡ ਵੀ ਰੱਖ ਰਹੀਆਂ ਸਨ। ਇਸ ਮਾਮਲੇ ਵਿਚ ਰਿਤਿਕ ਦੇ ਇਕ ਭਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਉਸ ਦੀ ਗ੍ਰਿਫ਼ਤਾਰੀ ਨਾਲ ਇਸ ਮਾਮਲੇ ਦੇ ਆਲੇ-ਦੁਆਲੇ ਦੇ ਕਈ ਰਹੱਸ ਖੁੱਲ੍ਹਣ ਦੀ ਸੰਭਾਵਨਾ ਹੈ। ਸੋਨੂੰ ਨੇ ਪਹਿਲਾਂ ਪੁਲਿਸ ਹਿਰਾਸਤ ਵਿਚ ਮੰਨਿਆ ਹੈ ਕਿ ਉਸ ਨੇ ਮੋਹਿਤ ਨਾਲ ਮਿਲ ਕੇ ਆਪਣੇ ਆਟੋਰਿਕਸ਼ਾ ਵਿਚ ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਦੀ ਇਕ ਵੱਡੀ ਖੇਪ ਪਹੁੰਚਾਈ ਸੀ। ਹਾਲਾਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਨੇ ਇਹ ਖੇਪ ਕਿਹੜੇ ਨਸ਼ਾ ਤਸਕਰਾਂ ਨੂੰ ਸੌਂਪੀ ਸੀ। ਵਰਤਮਾਨ ਵਿਚ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਬਾਕਸ ਕਈ ਸਬੂਤ ਨਸ਼ਟ ਹੋਏ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਜਦੋਂ ਸਰਪੰਚ, ਇਕ ਮਹਿਲਾ ਨੇਤਾ ਅਤੇ ਗਾਰਡ ਨੇ ਦੋ ਬਾਈਕ ਸਵਾਰ ਸ਼ੱਕੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੈਗ ਛੱਡ ਕੇ ਭੱਜ ਗਏ। ਜ਼ਬਤ ਹੋਣ ਤੋਂ ਬਾਅਦ ਜਦੋਂ ਨੇਤਾ ਨੇ ਸਰਪੰਚ ਦੇ ਨਾਲ ਮਿਲ ਕੇ ਬੈਗ ਖੋਲ੍ਹਿਆ ਤਾਂ ਮੁਲਜ਼ਮਾਂ ਦੇ 42 ਕਿਲੋ ਹੈਰੋਇਨ, ਚਾਰ ਗ੍ਰਨੇਡ, ਇੱਕ ਪਿਸਤੌਲ ਅਤੇ ਕਾਰਤੂਸਾਂ ਤੇ ਉਂਗਲਾਂ ਦੇ ਨਿਸ਼ਾਨ ਮਿਟ ਗਏ। ਇਸ ਨਾਲ ਪੁਲਿਸ ਨੂੰ ਟ੍ਰਾਇਲ ਕੋਰਟ ਦੌਰਾਨ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਵਿਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ।