ਬੱਸ ਸਟੈਂਡ ਨੇੜੇ ਹਵਾਈ ਫਾਇਰ, ਗ੍ਰਿਫ਼ਤਾਰ
ਬੱਸ ਸਟੈਂਡ ਨੇੜੇ ਹਵਾਈ ਫਾਇਰ, ਗ੍ਰਿਫ਼ਤਾਰ
Publish Date: Tue, 03 Feb 2026 05:12 PM (IST)
Updated Date: Tue, 03 Feb 2026 05:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਮਬਾਗ ਥਾਣੇ ਦੀ ਪੁਲਿਸ ਨੇ ਸੋਮਵਾਰ ਰਾਤ ਨੂੰ ਬੱਸ ਸਟੈਂਡ ਦੇ ਬਾਹਰ ਗੋਲੀਆਂ ਚਲਾਉਣ ਦੇ ਦੋਸ਼ ’ਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਇਕ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਭਗਤਾਂਵਾਲਾ ਦੇ ਵਾਲਮੀਕਿ ਮੁਹੱਲੇ ਦੇ ਰਹਿਣ ਵਾਲੇ ਸੰਨੀ ਵਜੋਂ ਕੀਤੀ ਹੈ, ਜਦਕਿ ਫਰਾਰ ਮੁਲਜ਼ਮ ਦੀ ਪਛਾਣ ਰੋਹਿਤ ਸ਼ਰਮਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਸੋਮਵਾਰ ਰਾਤ ਨੂੰ ਬੱਸ ਸਟੈਂਡ ਦੇ ਬਾਹਰ ਪਹੁੰਚੇ ਅਤੇ ਆਪਣੀਆਂ ਪਿਸਤੌਲਾਂ ਨਾਲ ਹਵਾ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲਗਭਗ ਪੰਜ ਤੋਂ ਛੇ ਰੌਂਦ ਫਾਇਰ ਕਰਨ ਤੋਂ ਬਾਅਦ ਮੁਲਜ਼ਮ ਭੱਜ ਗਏ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਜਾਂਚ ਤੋਂ ਬਾਅਦ ਪੁਲਿਸ ਨੇ ਸੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਦੋ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।