ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਰਕਸ਼ਾਪ ਦਾ ਆਯੋਜਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਰਕਸ਼ਾਪ ਦਾ ਆਯੋਜਨ
Publish Date: Tue, 03 Feb 2026 04:16 PM (IST)
Updated Date: Tue, 03 Feb 2026 04:20 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ‘ਐਡਵਾਂਸਡ ਮਾਲੀਕਿਊਲਰ ਟੈਕਨੀਕਸ ਇਨ ਬਾਇਓਮੈਡੀਕਲ ਐਂਡ ਐਗਰੀਕਲਚਰਲ ਰਿਸਰਚ’ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ ਸਫਲਤਾਪੂਰਵਕ ਕਰਵਾਇਆ ਗਿਆ। ਇਸ ਵਰਕਸ਼ਾਪ ਦਾ ਆਯੋਜਨ ਰੂਸਾ 2.0 ਦੇ ਤਹਿਤ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਦੀ ਵਿਜ਼ਨਰੀ ਲੀਡਰਸ਼ਿਪ ਹੇਠ ਕਰਵਾਇਆ ਗਿਆ। ਵਰਕਸ਼ਾਪ ਦੇ ਸਮਾਪਤੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਿਸਰਚ ਡਾਇਰੈਕਟਰ ਪ੍ਰੋਫੈਸਰ ਵੰਦਨਾ ਭੱਲਾ ਨੇ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਨੌਜਵਾਨ ਵਿਗਿਆਨੀਆਂ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਵਰਕਸ਼ਾਪ ਦੇ ਕਨਵੀਨਰ ਪ੍ਰੋਫੈਸਰ ਸਤਵਿੰਦਰਜੀਤ ਕੌਰ ਅਤੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਪ੍ਰੋਫੈਸਰ ਸਤਵਿੰਦਰਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ। ਇਨ੍ਹਾਂ ਵਿਚ ਡਾ. ਮੁਜ਼ਫਰ ਮਾਚਾ ( ਸ੍ਰੀਨਗਰ), ਪ੍ਰੋਫੈਸਰ ਸ਼ਸ਼ਾਂਕ ਕੇ ਸਿੰਘ (ਜੰਮੂ), ਡਾ. ਰੋਹਿਣੀ ਨਾਇਰ ( ਗੁਜਰਾਤ), ਡਾ. ਸਜਾਦ ਜ਼ਰਗਰ (ਕਸ਼ਮੀਰ), ਪ੍ਰੋਫੈਸਰ ਪੀਕੇ ਪਾਤੀ (ਹੈੱਡ, ਡਿਪਾਰਟਮੈਂਟ ਆਫ ਐਗਰੀਕਲਚਰ), ਡਾ. ਹਿਮਾਂਸ਼ੂ ਅਤੇ ਮਿਸਟਰ ਤਨਵਰ (ਨਵੀਂ ਦਿੱਲੀ) ਸ਼ਾਮਲ ਸਨ। ਇਨ੍ਹਾਂ ਮਾਹਿਰਾਂ ਨੇ ਨਾ ਸਿਰਫ਼ ਤਕਨੀਕਾਂ ਸਿਖਾਈਆਂ ਸਗੋਂ ਇਨ੍ਹਾਂ ਦੇ ਅਸਲ ਜੀਵਨ ਵਿਚ ਵਰਤੋਂ ਬਾਰੇ ਵੀ ਚਰਚਾ ਕੀਤੀ। ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਅਤੇ ਖੋਜੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵੈਲੇਡਿਕਟਰੀ ਵਿੱਚ ਪ੍ਰੋਫੈਸਰ ਰਜਿੰਦਰ ਕੌਰ (ਹੈੱਡ), ਪ੍ਰੋਫੈਸਰ ਐੱਮਐੱਸ ਭੱਟੀ (ਪ੍ਰੋਫੈਸਰ ਇੰਚਾਰਜ ਲਾਇਬ੍ਰੇਰੀ), ਪ੍ਰੋਫੈਸਰ ਜਤਿੰਦਰ ਕੌਰ (ਡਾਇਰੈਕਟਰ), ਡਾ. ਮਯੰਕ ਧਰ ਦਿਵੇਦੀ ਅਤੇ ਡਾ. ਨਿਤਿਕਾ ਕਪੂਰ ਵੀ ਮੌਜੂਦ ਸਨ। ਸਾਰਿਆਂ ਨੇ ਆਯੋਜਕਾਂ ਦਾ ਧੰਨਵਾਦ ਕੀਤਾ ਕਿ ਇਸ ਵਰਕਸ਼ਾਪ ਨੇ ਉਨ੍ਹਾਂ ਦੀਆਂ ਸਕਿੱਲਾਂ ਵਧਾਈਆਂ, ਨਵੇਂ ਵਿਚਾਰ ਦਿੱਤੇ ਅਤੇ ਭਵਿੱਖ ਵਿਚ ਸਾਂਝੇ ਖੋਜ ਪ੍ਰੋਜੈਕਟਾਂ ਲਈ ਰਾਹ ਖੋਲ੍ਹਿਆ। ਅੰਤ ਵਿਚ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਵਰਕਸ਼ਾਪ ਨੌਜਵਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋਈ ਅਤੇ ਬਾਇਓਮੈਡੀਕਲ ਤੇ ਖੇਤੀਬਾੜੀ ਖੇਤਰ ਵਿੱਚ ਨਵੀਂ ਤਕਨੀਕ ਨਾਲ ਜੁੜਨ ਦਾ ਮੌਕਾ ਦਿੱਤਾ।