ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਚਾਰ ਰੋਜ਼ਾ 23ਵਾਂ ਗੋਲਡ ਕੱਪ ਹਾਕੀ ਟੂਰਨਾਮੈਂਟ 12 ਤੋਂ 15 ਫਰਵਰੀ ਤੱਕ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਚਾਰ ਰੋਜ਼ਾ 23ਵਾਂ ਗੋਲਡ ਕੱਪ ਹਾਕੀ ਟੂਰਨਾਮੈਂਟ 12 ਤੋਂ 15 ਫਰਵਰੀ ਤੱਕ
Publish Date: Tue, 03 Feb 2026 03:56 PM (IST)
Updated Date: Tue, 03 Feb 2026 03:59 PM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ - ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿੱਚ ਕਰਵਾਏ ਜਾ ਰਹੇ ਚਾਰ ਰੋਜ਼ਾ 23ਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਕੀ ਗੋਲਡ ਕੱਪ ਟੂਰਨਾਮੈਂਟ ਇਸ ਵਾਰ 12 ਫਰਵਰੀ ਤੋਂ 15 ਫਰਵਰੀ ਤੱਕ ਕਰਵਾਇਆ ਜਾਵੇਗਾ। ਇਸ ਸਬੰਧੀ ਸਮੁੱਚੇ ਕਲੱਬ ਅਹੁਦੇਦਾਰਾਂ ਵਲੋਂ ਗਰਾਊਂਡ ਦਾ ਨਿਰੀਖਣ ਕੀਤਾ ਗਿਆ ਅਤੇ ਰਹਿੰਦੇ ਪ੍ਰਬੰਧ ਨੂੰ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ। ਇਸੇ ਤਹਿਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਸੋਨੂੰ ਅਤੇ ਚੇਅਰਮੈਨ ਮਨਰੂਪ ਸਿੰਘ ਭੁੱਲਰ ਨੇ ਦੱਸਿਆ ਕਿ ਹਾਕੀ ਓਪਨ ਲੜਕੇ, ਲੜਕੀਆਂ ਓਪਨ ਅਤੇ ਲੜਕੇ ਅੰਡਰ 16 ਤਿੰਨਾਂ ਵਰਗਾਂ ਵਿੱਚ ਫਸਵੇਂ ਮੁਕਾਬਲੇ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਲੜਕੇ ਓਪਨ ਦੇ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਅਤੇ ਲੜਕੀਆਂ ਓਪਨ ਦੀ ਬੈਸਟ ਖਿਡਾਰਨ ਨੂੰ ਐਕਟੀਵਾ ਐਨਆਰਆਈ ਭੁੱਲਰ ਭਰਾਵਾਂ ਵਲੋਂ ਸਨਮਾਨ ਵਜੋਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਲੜਕੇ ਓਪਨ ਦੇ ਜੇਤੂ ਟੀਮ ਨੂੰ 100000 ਅਤੇ ਉਪ ਜੇਤੂ 70000, ਲੜਕੀਆਂ ਓਪਨ ਦੀ ਜੇਤੂ ਨੂੰ 51000 ਅਤੇ ਉਪਜੇਤੂ ਨੂੰ 41000 ਅਤੇ ਅੰਡਰ 16 ਲੜਕੇ ਵਰਗ ਦੇ ਜੇਤੂ ਨੂੰ 31000 ਅਤੇ ਉਪ ਜੇਤੂ ਨੂੰ 21000 ਨਕਦ ਇਨਾਮ ਵਜੋਂ ਦਿੱਤਾ ਜਾਵੇਗਾ। ਲੱਕੀ ਡਰਾਅ ਰਾਹੀਂ ਦਰਸ਼ਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਇਸ ਮੌਕੇ ਬਾਬਾ ਬੱਬੂ ਕਾਰ ਸੇਵਾ ਵਾਲੇ, ਜਗਰੂਪ ਭੁੱਲਰ ਸਪੇਨ, ਧੀਰਜਪਾਲ ਸਿੰਘ ਬੱਲ, ਜਸਪਿੰਦਰ ਸਿੰਘ ਸਬ ਪੋਸਟ ਮਾਸਟਰ, ਅਮੋਲਕ ਸਿੰਘ ਦਿਓਲ, ਮਨਦੀਪ ਸਿੰਘ ਕਨੇਡੀ (ਦੋਵੇਂ ਆਰਸੀਐਫ), ਸਰਵਨ ਸਿੰਘ ਆਸਟਰੇਲੀਆ, ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਕੁਲਵੰਤ ਸਿੰਘ ਰੰਧਾਵਾ, ਅਮਰੀਕ ਸਿੰਘ ਬੇਦਾਦਪੁਰ, ਇੰਸ: ਹਰਿੰਦਰ ਸਿੰਘ ਲਾਲੀ, ਸੁਖਚੈਨ ਸਿੰਘ ਗਿੱਲ, ਗੁਰਪ੍ਰੀਤ ਬਾਬਾ ਬਕਾਲਾ, ਯੁਵਰਾਜ ਸਿੰਘ ਆਰਪੀਐਸ, ਜਸਕਰਨ ਸਿੰਘ ਬਾਵਾ, ਜਤਿੰਦਰ ਸਿੰਘ ਜੀਤੂ, ਕਾਬਲ ਸਿੰਘ, ਰਮਨਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਧਾਮੀ (ਬੰਟੂ), ਹਰਪ੍ਰੀਤ ਸਿੰਘ ਭਾਊ, ਮਨਜਿੰਦਰ ਸਿੰਘ ਪੀਪੀ, ਬਲਜੀਤ ਸਿੰਘ ਸੀਆਰਪੀਐਫ, ਪ੍ਰਹਲਾਦ ਸਿੰਘ ਆਰਮੀ, ਬਲਜਿੰਦਰ ਸਿੰਘ ਸੋਨੀ, ਪਿੰਦੂ ਲਹਿਰਕਾ ਹਾਕੀ ਕੋਚ, ਹਰਦੀਪ ਸਿੰਘ ਕਾਕਾ, ਸਵਰਨਜੀਤ ਸਿੰਘ ਮਿੰਟੂ, ਬਲਜੀਤ ਸਿੰਘ ਟੈਂਟ ਹਾਊਸ, ਬੱਬੂ ਆਰਸੀਐਫ, ਟੋਨੀ ਪੀਐਨਬੀ ਵਡਾਲਾ, ਦਲਬੀਰ ਸਿੰਘ ਪੀਐਸਪੀਸੀਐਲ, ਅਮੋਲਕ ਸਿੰਘ ਕਨੇਡਾ ਅਤੇ ਜਸਵਿੰਦਰ ਸਿੰਘ ਮੌਜੂਦ ਸਨ।