ਬਾਲ ਕ੍ਰਿਸ਼ਨ ਸ਼ਰਮਾ ਨੇ ਲਹਿਰਾਇਆ ਤਿਰੰਗਾ ਝੰਡਾ
ਬਾਲ ਕ੍ਰਿਸ਼ਨ ਸ਼ਰਮਾ ਨੇ ਲਹਿਰਾਇਆ ਤਿਰੰਗਾ ਝੰਡਾ
Publish Date: Tue, 27 Jan 2026 06:30 PM (IST)
Updated Date: Wed, 28 Jan 2026 04:08 AM (IST)
ਫੋਟੋ: 43 ਕੈਪਸ਼ਨ : ਤਿਰੰਗਾ ਝੰਡਾ ਲਹਿਰਾਉਂਦੇ ਹੋਏ ਬਾਲ ਕ੍ਰਿਸ਼ਨ ਸ਼ਰਮਾ ਤੇ ਹੋਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕ੍ਰਿਸ਼ਨ ਸ਼ਰਮਾ ਵੱਲੋਂ ਆਪਣੇ ਸਾਥੀਆਂ ਨਾਲ ਗਣਤੰਤਰ ਦਿਵਸ ਦਿਹਾੜੇ ’ਤੇ ਝੰਡੇ ਦੀ ਰਸਮ ਨੂੰ ਪੂਰੀ ਕਰਦਿਆਂ 30 ਫੁੱਟ ਉੱਚਾ ਝੰਡਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਲਿਖੇ ਸੰਵਿਧਾਨ ਦੇ ਨਾਲ ਹੀ ਹਰੇਕ ਵਰਗ ਨੂੰ ਬਰਾਬਰ ਦਾ ਹੱਕ ਮਿਲਿਆ ਹੈ। ਇਸ ਮੌਕੇ ਸੰਦੀਪ, ਸੁਦਰਸ਼ਨ, ਵਿਜੇ, ਹਰੀਸ, ਰਾਜੇਸ਼, ਸੰਤੋਖ ਸਿੰਘ ਗੁਮਟਾਲਾ, ਰਜੇਸ਼ ਸ਼ਰਮਾ, ਪਾਇਲਟ, ਦਵਿੰਦਰ, ਸ਼ਮਸ਼ੇਰ ਸਿੰਘ ਵਿੱਕੀ, ਵਿਸ਼ਨੂ ਪ੍ਰਸ਼ਾਦ, ਸੁਭਾਸ਼ ਚੰਦਰ ਆਦਿ ਹਾਜਰ ਸਨ।