ਜੇਲ੍ਹ ’ਚ ਕੈਦੀਆਂ ਤੋਂ ਅੱਠ ਮੋਬਾਈਲ ਫੋਨ ਤੇ ਸੱਤ ਸਿਮ ਬਰਾਮਦ
ਜੇਲ੍ਹ ’ਚ ਕੈਦੀਆਂ ਤੋਂ ਅੱਠ ਮੋਬਾਈਲ ਫੋਨ ਅਤੇ ਸੱਤ ਸਿਮ ਕਾਰਡ ਬਰਾਮਦ
Publish Date: Tue, 27 Jan 2026 06:22 PM (IST)
Updated Date: Wed, 28 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਫਤਾਹਪੁਰ ਜੇਲ੍ਹ ’ਚ ਬੰਦ ਕੈਦੀਆਂ ਤੇ ਹਵਾਲਾਤੀਆਂ ਦੇ ਕਬਜ਼ੇ ’ਚੋਂ ਅੱਠ ਮੋਬਾਈਲ ਫੋਨ ਤੇ ਸੱਤ ਸਿਮ ਕਾਰਡ ਬਰਾਮਦ ਕੀਤੇ ਗਏ। ਇਸਲਾਮਾਬਾਦ ਪੁਲਿਸ ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲਿਸ ਨੇ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਮੁਸਤਫਾਬਾਦ ਵਾਸੀ ਪ੍ਰਭਦੀਪ ਸਿੰਘ ਉਰਫ਼ ਪੱਕੋ, ਝਬਾਲ ਰੋਡ ਤੇ ਗ੍ਰੀਨ ਐਵੀਨਿਊ ਵਾਸੀ ਪਰਮਪਾਲ ਸਿੰਘ, ਕਰਤਾਰਪੁਰ ਦੇ ਦਿਆਲਪੁਰ ਦੇ ਰਹਿਣ ਵਾਲੇ ਗੌਤਮ ਸਿੰਘ, ਤਰਨਤਾਰਨ ਦੇ ਰਹਿਣ ਵਾਲੇ ਯੁਵਰਾਜ ਸਿੰਘ ਉਰਫ਼ ਯੁਵੀ, ਲੋਪੋਕੇ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਤੇ ਘਰਿੰਡਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ਼ ਬਾਊ ਵਜੋਂ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਜੇਲ੍ਹ ਦੀਆਂ ਬੈਰਕਾਂ ’ਚ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ਤੇ ਜੇਲ੍ਹ ਸੁਰੱਖਿਆ ਕਰਮਚਾਰੀਆਂ ਨੇ ਵੱਖ-ਵੱਖ ਬੈਰਕਾਂ ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਅੱਠ ਮੋਬਾਈਲ ਫੋਨ ਅਤੇ ਸੱਤ ਸਿਮ ਕਾਰਡ ਬਰਾਮਦ ਕੀਤੇ ਗਏ।