ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਰੋਸ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੱਢਿਆ ਟਰੈਕਟਰ ਰੋਸ ਮਾਰਚ
Publish Date: Tue, 27 Jan 2026 06:17 PM (IST)
Updated Date: Wed, 28 Jan 2026 04:07 AM (IST)

ਫੋਟੋ: 62 ਕੈਪਸ਼ਨ: ਮਜੀਠਾ ਅੰਮ੍ਰਿਤਸਰ ਮੁੱਖ ਸੜ੍ਹਕ ’ਤੇ ਟਰੈਕਟਰ ਰੋਸ ਮਾਰਚ ਦੀ ਅਗਵਾਈ ਕਰਦੇ ਹੋਏ ਮਾਸਟਰ ਹਰਭਜਨ ਸਿੰਘ, ਰਣਬੀਰ ਸਿੰਘ, ਜਸਪਾਲ ਸਿੰਘ ਨਾਗ, ਮੁਖਵੰਤ ਸਿੰਘ ਸੋਹੀਆ ਅਤੇ ਹੋਰ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਰਾਜੇਵਾਲ, ਭਾਰਤੀ ਕਿਸਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਟਰੈਕਟਰ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ’ਚ ਪਿੰਡ ਨਾਗ ਕਲਾਂ, ਨਾਗ ਨਵੇ, ਨਾਗ ਖੁਰਦ, ਨੰਗਲ ਪਣਵਾ, ਸੋਹੀਆਂ ਕਲਾਂ, ਮਜੀਠਾ, ਹਰੀਆਂ, ਚੰਡੇ ਆਦਿ ਪਿੰਡਾਂ ਤੋਂ ਕਿਸਾਨ ਆਗੂ ਟਰੈਕਟਰ ਲੈ ਕੇ ਸ਼ਾਮਲ ਹੋਏ। ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2026 ਅਤੇ ਮਗਨਰੇਗਾ ਵਿਰੁੱਧ ਜਿਹੜੇ ਬਿੱਲ ਲਿਆਂਦੇ ਜਾ ਰਹੇ ਹਨ। ਉਹ ਪਹਿਲੇ ਤਿੰਨ ਕਿਸਾਨ ਬਿੱਲਾਂ ਨਾਲੋਂ ਵੀ ਜਿਆਦਾ ਘਾਤਕ ਹਨ ਬਿਜਲੀ ਬਿੱਲ ਐਕਟ ਆਉਣ ਨਾਲ ਚਿੱਪ ਵਾਲੇ ਮੀਟਰ ਲੱਗਣਗੇ ਅਤੇ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਕਾਫੀ ਦੂਰ ਹੋਵੇਗੀ। ਬੀਜ ਬਿੱਲ ਆਉਣ ਨਾਲ ਬੀਜ ਤਿਆਰ ਕਰਨ ਲਈ ਯੂਨੀਵਰਸਿਟੀਆਂ ਤੋਂ ਸਸਤੇ ਬੀਜ ਤਿਆਰ ਕਰਨ ਦੇ ਹੱਕ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣਗੇ, ਜਿਸ ਨਾਲ ਬੀਜ ਮਹਿੰਗੇ ਹੋ ਜਾਣਗੇ ਅਤੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣ ਨਾਲ ਕਿਸਾਨੀ ਤਬਾਹ ਹੋ ਜਾਵੇਗੀ। ਮਗਨਰੇਗਾ ਨੂੰ ਖਤਮ ਕਰਕੇ ਮੋਦੀ ਸਰਕਾਰ ਆਮ ਲੋਕਾਂ ਨੂੰ ਮਿਲੇ ਰੋਟੀ ਰੋਜ਼ੀ ਦੇ ਅਧਿਕਾਰ ਤੋ ਵਾਂਝਿਆਂ ਕਰਕੇ ਭੁੱਖਮਰੀ ਵੱਲ ਧੱਕ ਰਹੀ ਹੈ। ਇੰਨ੍ਹਾਂ ਬਿੱਲਾਂ ਦਾ ਮਾੜਾ ਅਸਰ ਕਿਸਾਨਾ ਮਜਦੂਰਾਂ, ਦੁਕਾਨਦਾਰਾਂ, ਤੇ ਗਰੀਬਾਂ ਵੱਲੋਂ ਕਬੂਲਦਿਆਂ ਹੋਇਆ ਮੋਦੀ ਤੇ ਮਾਨ ਸਰਕਾਰ ਵਿਰੁੱਧ ਰੋਹ ਭਰੇ ਨਾਅਰੇ ਲਗਾਉਂਦਿਆਂ ਪ੍ਰਣ ਕੀਤਾ ਕਿ ਜਿੰਨਾ ਚਿਰ ਸਰਕਾਰਾਂ ਇੰਨ੍ਹਾਂ ਜਾਨਲੇਵਾ ਬਿੱਲਾਂ ਨੂੰ ਵਾਪਸ ਨਹੀ ਲੈਂਦਿਆਂ ਉਨ੍ਹਾ ਚਿਰ ਲਹੂ ਵੀਟਵੇਂ ਸੰਘਰਸ਼ ਜਾਰੀ ਰਹਿਣਗੇ। ਇਸ ਮੌਕੇ ਮਾਸਟਰ ਹਰਭਜਨ ਸਿੰਘ ਟਰਪਈ, ਪ੍ਰਧਾਨ ਰਣਬੀਰ ਸਿੰਘ ਮਜੀਠਾ, ਕਾਰਜ ਸਿੰਘ ਮਜੀਠਾ, ਸੁੱਚਾ ਸਿੰਘ ਬੇਗੇਵਾਲ, ਮੁਖਵੰਤ ਸਿੰਘ ਸੋਹੀਆ ਕਲਾਂ, ਜਗਦੀਸ਼ ਸਿੰਘ, ਕੁਲਜੀਤ ਸਿੰਘ, ਅਮਰਜੀਤ ਸਿੰਘ, ਬਲਬੀਰ ਸਿੰਘ, ਗੁਰਕੰਵਰ ਸਿੰਘ, ਰਵਿੰਦਰਪਾਲ ਸਿੰਘ, ਜਸਪਾਲ ਸਿੰਘ ਸਰਕਲ ਪ੍ਰਧਾਨ ਨਾਗ ਨਵੇ, ਅਮਰੀਕ ਸਿੰਘ ਸੰਗਤਪੁਰਾ, ਹਰਜੀਤ ਸਿੰਘ, ਸੁਖਰਾਜ ਸਿੰਘ, ਅਵਤਾਰ ਸਿੰਘ, ਪ੍ਰਭ ਸਿੰਘ, ਕਰਮ ਸਿੰਘ ਚੰਡ, ਬਲਜੀਤ ਸਿੰਘ, ਵਜੀਰ ਸਿੰਘ, ਕੁਲਦੀਪ ਸਿੰਘ, ਕਵਲ ਸਿੰਘ, ਗੁਰਪ੍ਰਤਾਪ ਸਿੰਘ, ਆਦਿ ਕਿਸਾਨ ਹਾਜ਼ਰ ਸਨ।