ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
Publish Date: Tue, 27 Jan 2026 06:09 PM (IST)
Updated Date: Wed, 28 Jan 2026 04:07 AM (IST)
ਫੋਟੋ-3 ਕੈਪਸਨ : ਚਵਿੰਡਾ ਦੇਵੀ ਵਿਖੇ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਲੰਗਰ ਵਰਤਾਉਂਦੇ ਹੋਏ ਬਲਕਾਰ ਸਿੰਘ ਬਲਹੋਤਰਾ, ਲੱਖਾ ਸਿੰਘ ਬਲਹੋਤਰਾ ਤੇ ਹੋਰ। ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਵਿਖੇ ਬਲਹੋਤਰਾ ਪਰਿਵਾਰ ਵੱਲੋਂ ਇਸ ਖੁਸ਼ੀ ਦੇ ਮੌਕੇ ਚਾਹ, ਪਕੌੜਿਆਂ, ਪੂੜੀ ਛੋਲੇ ਤੇ ਪੇਸਟੀਆਂ ਦਾ ਲੰਗਰ ਬਾਜ਼ਾਰ ’ਚ ਲਗਾਇਆ ਗਿਆ। ਖੁੱਲ੍ਹੇ ਪੰਡਾਲ ਅੰਦਰ ਸੰਗਤ ਨੂੰ ਨਿਮਰਤਾ ਸਹਿਤ ਬਿਠਾ ਕੇ ਲੰਗਰ ਛਕਾਇਆ ਗਿਆ। ਇਸ ਮੌਕੇ ਬਲਹੋਤਰਾ ਪਰਿਵਾਰ ਦੇ ਮੁੱਖੀ ਬਲਕਾਰ ਸਿੰਘ, ਲੱਖਾ ਸਿੰਘ ਚਾਚਾ ਗੁੱਲੂ ਬਲਹੋਤਰਾ ਆਦਿ ਹਾਜ਼ਰ ਸਨ।