- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੱਥਾਂ ’ਚ ਤਿਰੰਗੇ, ਜੁਬਾਨ ’ਤੇ ‘ਭਾਰਤ ਮਾਤਾ ਦੀ ਜੈ’ ਦਾ ਜੋਸ਼

* ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਪਹਿਲੀ ਵਾਰ ਅਟਾਰੀ ਬਾਰਡਰ ’ਤੇ ਪੁੱਜੀਆਂ ਔਰਤਾਂ
* ਮੁਸਕਾਨ ਵੂਮੈਨ ਵੈੱਲਫੇਅਰ ਸੁਸਾਇਟੀ ਦੇ ਉਪਰਾਲੇ ਸਦਕਾ ਔਰਤਾਂ ਦੇਖੀ ਝੰਡੇ ਦੀ ਰਸਮ
ਫੋਟੋ-33
ਕੈਪਸ਼ਨ : ਅਟਾਰੀ ਬਾਰਡਰ ’ਤੇ ਔਰਤਾਂ ਦੇ ਵਫਦ ਨਾਲ ਮੁਸਕਾਨ ਸੁਸਾਇਟੀ ਦੇ ਪ੍ਰਧਾਨ ਸਪਨਾ ਮਹਿਰਾ ਅਤੇ ਹੋਰ ਮੈਂਬਰ।
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੂਰੇ ਜੋਸ਼ ਤੇ ਜਨੂੰਨ ਨਾਲ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ’ਚ ਪਹਿਲੀ ਵਾਰ ਅਟਾਰੀ ਬਾਰਡਰ ’ਤੇ ਪੁੱਜੀਆਂ ਸਲੱਮ ਅਬਾਦੀ ਦੀਆਂ ਔਰਤਾਂ ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਗਈਆਂ। ਹੱਥਾਂ ’ਚ ਤਿਰੰਗੇ ਅਤੇ ਜੁਬਾਨ ’ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਔਰਤਾਂ ਦਾ ਇਹ ਵਫਦ ਮੁਸਕਾਨ ਵੂਮੈਨ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਸਪਨਾ ਮਹਿਰਾ ਦੀ ਅਗਵਾਈ ਹੇਠ ਇਥੇ ਪਹੁੰਚਿਆ ਸੀ। ਮੁਸਕਾਨ ਵੂਮੈਨ ਵੈਲਫੇਅਰ ਸੋਸਾਇਟੀ ਦੀਆਂ ਔਰਤਾਂ ਵਲੋਂ 77ਵੇਂ ਗਣਤੰਤਰ ਦਿਵਸ ਦੇ ਮੌਕੇ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਅਤੇ ਆਜ਼ਾਦੀ ਸੰਗਰਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ 5 ਔਰਤਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸੁਸਾਇਟੀ ਦੀ ਪ੍ਰਧਾਨ ਸਪਨਾ ਮਹਿਰਾ ਦੀ ਯੋਗ ਅਗਵਾਈ ਹੇਠ ਉਨ੍ਹਾਂ ਔਰਤਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣ ਦਾ ਯਤਨ ਕੀਤਾ ਗਿਆ, ਜੋ ਕਦੇ ਵਾਹਗਾ ਬਾਰਡਰ ਨਹੀਂ ਦੇਖ ਸਕੀਆਂ। ਉਨ੍ਹਾਂ ਔਰਤਾਂ ਦੇ ਇਕ ਵਫਦ ਨੂੰ ਅਟਾਰੀ ਬਾਰਡਰ ’ਤੇ ਲਿਜਾਇਆ ਗਿਆ ਅਤੇ ਦੋਵਾਂ ਦੇਸ਼ਾਂ ਦੀ ਝੰਡੇ ਦੀ ਰਸਮ ਅਤੇ ਹੋਰ ਦੇਸ਼ ਦੇ ਜਵਾਨਾਂ ਦੀਆਂ ਹੋਰ ਗਤੀਵਿਧੀਆਂ ਦਿਖਾਈਆਂ ਗਈਆਂ। ਦੇਸ਼ ਭਗਤੀ ਦਾ ਅਦਭੁੱਤ ਨਜ਼ਾਰਾ ਦੇਖ ਕੇ ਇਹ ਔਰਤਾਂ ਦੇਸ਼ ਭਗਤੀ ਦੇ ਰੰਗ ਵਿਚ ਰੰਗੀਆਂ ਗਈਆਂ ਅਤੇ ਬੇਹੱਦ ਖੁਸ਼ ਨਜ਼ਰ ਆਈਆਂ। ਇਸ ਮੌਕੇ ਮੁਸਕਾਨ ਸੁਸਾਇਟੀ ਦੀ ਟੀਮ ਮੈਂਬਰ ਪੂਨਮ ਅਰੋੜਾ, ਐਡਵੋਕੇਟ ਸ਼ਿਵਾਨੀ ਅਰੋੜਾ, ਸੀਮਾ ਗੁਪਤਾ, ਰੇਣੂ, ਵੀਨਾ ਸ਼ਰਮਾ, ਮੋਨਿਕਾ, ਮੀਨੂੰ, ਪਰਵੀਨ, ਵੀਨਾ, ਰਿੰਪੀ, ਗੀਤਾ, ਸਰਵ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਸਪਨਾ ਮਹਿਰਾ ਨੇ ਕਿਹਾ ਕਿ ਔਰਤਾਂ ਦੇ ਚਿਹਰੇ ’ਤੇ ਮੁਸਕਾਨ ਲ਼ਿਆਉਣਾ ਸਾਡਾ ਮੁੱਖ ਮਕਸਦ ਹੈ। ਆਪਣੇ ਹੱਕਾਂ ਲਈ ਦੱਬੀਆਂ ਕੁਚਲੀਆਂ ਔਰਤਾਂ ਦੇ ਹੱਕ ਵਿਚ ਡਟਦਿਆਂ ਸੁਸਾਇਟੀ ਨੇ ਕਈਆਂ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਏ ਅਤੇ ਉਹ ਔਰਤਾਂ ਖੁਸ਼ਹਾਲ ਜੀਵਨ ਬਤੀਤ ਕਰ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੁਸਾਇਟੀ ਵਲੋਂ ਹਰ ਸਾਲ ਸਲੱਮ ਅਬਾਦੀ ਔਰਤਾਂ ਲਈ ਕਰਵਾਚੌਥ ਸਮਾਰੋਹ ਅਤੇ ਉਨ੍ਹਾਂ ਨੂੰ ਅਟਾਰੀ ਵਾਹਗਾ ਬਾਰਡਰ ਲੈ ਕੇ ਜਾਣਾ, ਨਵੇਂ ਸਾਲ ਤੇ ਸ਼ਾਲ ਤੇ ਸੂਟ ਵੰਡ ਸਮਾਗਮ, ਧੀਆਂ ਦੀ ਲੋਹੜੀ ਮਨਾਉਣਾ, ਸਰਦੀਆਂ ਵਿਚ ਗਰਮ ਕੱਪੜੇ ਵੰਡਣਾ, ਵੈਲਨਟਾਈਨ ਡੇ ਤੇ ਸਲੱਮ ਅਬਾਦੀ ਦੀਆਂ ਔਰਤਾਂ ਨੂੰ ਤੋਹਫੇ ਤੇ ਕੱਪੜੇ ਦੇਣਾ, ਆਰਥਿਕ ਪੱਖੋਂ ਕਮਜੋਰ ਬੱਚਿਆਂ ਦੀਆਂ ਸਕੂਲੀ ਫੀਸਾਂ ਦੇਣਾ ਅਤੇ ਹਰ ਲੋੜਵੰਦ ਇਨਸਾਨ ਦੀ ਮਦਦ ਕਰਨਾ ਆਦਿ ਕੰਮ ਸੁਸਾਇਟੀ ਵਲੋਂ ਕੀਤੇ ਜਾਂਦੇ ਹਨ। ਕੋਰੋਨਾ ਕਾਲ ਵਿਚ ਵੀ ਸਪਨਾ ਮਹਿਰਾ ਨੇ ਅੱਗੇ ਵਧਦਿਆਂ ਕੋਰੋਨਾ ਯੋਧੇ ਵਜੋਂ ਉਭਰਦਿਆਂ ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਸਦਕਾ ਐੱਨਜੀਓ ਦਰਪਨ ਵਲੋਂ ਉਨ੍ਹਾਂ ਨੂੰ ‘ਸਰਟੀਫਿਕੇਟ ਆਫ ਐਪਰੀਸੀਏਸ਼ਨ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਨਾਲ ਜੁੜੀਆਂ ਮੈਂਬਰਾਂ ਨੇ ਕਿਹਾ ਕਿ ਉਹ ਮੁਸਕਾਨ ਸੁਸਾਇਟੀ ਦੇ ਪ੍ਰਧਾਨ ਸਪਨਾ ਮਹਿਰਾ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ। ਸਪਨਾ ਮਹਿਰਾ ਸਾਂਝ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਵੀ ਹਨ।