ਫੋਟੋ-23 ਕੈਪਸਨ - ਮਰਹੂਮ ਜਤਿੰਦਰ ਬਰਾੜ ਨੂੰ ਅੰਤਿਮ ਵਿਦਾਇਗੀ ਦਿੰਦੇ ਪਰਿਵਾਰਕ ਮੈਂਬਰ, ਕਲਾਕਾਰ ਤੇ ਰਿਸ਼ਤੇਦਾਰ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅਮ੍ਰਿਤਸਰ : ਪੰਜਾਬ ਨਾਟਸ਼ਾਲਾ ਦੇ ਸੰਸਥਾਪਕ, ਪ੍ਰਸਿੱਧ ਨਾਟਕਕਾਰ ਅਤੇ ਮੈਂਬਰ ਖਾਲਸਾ ਕਾਲਜ ਗਵਰਨਿੰਗ ਕੌਂਸਲ ਜਤਿੰਦਰ ਸਿੰਘ ਬਰਾੜ ਨੂੰ ਗੁਰਦੁਆਰਾ ਸਹੀਦਾਂ ਸਾਹਿਬ ਨੇੜੇ ਬਣੇ ਸਮਸ਼ਾਨਘਾਟ ਵਿਖੇ ਕਲਾਕਾਰਾਂ ਤੇ ਰਿਸ਼ਤੇਦਾਰਾਂ ਵਲੋਂ ਭਿੱਜੀਆਂ ਅੱਖਾਂ ਨਾਲ ਅਗਨ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਰਹੂਮ ਜਤਿੰਦਰ ਬਰਾੜ 24 ਜਨਵਰੀ ਨੂੰ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਸਸਕਾਰ ਤੋਂ ਪਹਿਲਾਂ ਪਰਿਵਾਰ ਵੱਲੋਂ ਜਤਿੰਦਰ ਬਰਾੜ ਬਰਾੜ ਦੀ ਮ੍ਰਿਤਕ ਦੇਹ ਤਾਜੇ ਫੁੱਲਾਂ ਨਾਲ ਸਜਾਈ, ਜਿਸ ਨੂੰ ਇਕ ਵਿਸ਼ੇਸ਼ ਗੱਡੀ ਵਿੱਚ ਪੰਜਾਬ ਨਾਟਸ਼ਾਲਾ ਵਿਖੇ ਰੱਖਿਆ ਗਿਆ। ਪੰਜਾਬ ਨਾਟਸ਼ਾਲਾ ਦੇ ਤਕਨੀਕੀ ਮੁਲਾਜਮਾਂ ਅਤੇ ਕਲਾਕਾਰਾਂ ਨੇ ਉਨ੍ਹਾਂ ਦੇ ਆਖਰੀ ਦਰਸ਼ਨ ਕੀਤੇ। ਫਿਰ ਡੇਢ ਵਜੇ ਦੇ ਕਰੀਬ ਉਨ੍ਹਾਂ ਨੂੰ ਕਾਫਲੇ ਦੇ ਰੂਪ ਵਿੱਚ ਸਮਸ਼ਾਨਘਾਟ ਵਿਖੇ ਲਿਜਾਇਆ ਗਿਆ। ਜਿੱਥੇ ਰੰਗਮੰਚ ਦੇ ਕਲਾਕਾਰਾਂ, ਨਾਟਕਕਾਰਾਂ, ਫਿਲਮ ਨਿਰਦੇਸ਼ਕਾਂ ਅਤੇ ਰਿਸ਼ਤੇਦਾਰਾਂ ਵਲੋਂ ਅਰਦਾਸ ਉਪਰੰਤ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਅਮੋਲਪ੍ਰੀਤ ਸਿੰਘ ਤੇ ਅਭੀਜੀਤ ਸਿੰਘ ਵਲੋਂ ਅਗਨੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਜਿੰਦਰਮੋਹਨ ਸਿੰਘ ਛੀਨਾ, ਡਾ. ਆਤਮ ਸਿੰਘ ਰੰਧਾਵਾ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹੀਰਾ ਸਿੰਘ, ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਜਤਿੰਦਰ ਕੌਰ, ਮਹਾਂਬੀਰ ਭੁੱਲਰ, ਹਰਦੀਪ ਗਿੱਲ, ਅਨੀਤਾ ਦੇਵਗਨ, ਜਸਬੀਰ ਗਿੱਲ, ਸੰਗੀਤਕਾਰ ਹਰਿੰਦਰ ਸੋਹਲ, ਡਾ. ਹਿਰਦੇਪਾਲ ਸਿੰਘ ਪ੍ਰੀਤ ਨਗਰ, ਡਾ. ਕੁਲਬੀਰ ਸਿੰਘ ਸੂਰੀ, ਸਤਨਾਮ ਮੂਧਲ, ਫਿਲਮ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ, ਨਵਤੇਜ ਸੰਧੂ, ਸੰਦੀਪ ਕਲਿਆਣ, ਕਲਾਕਾਰ ਡਾ. ਆਤਮਾ ਸਿੰਘ ਗਿੱਲ, ਸੁਰਿੰਦਰਪਾਲ ਸਿੰਘ, ਗੁਰਿੰਦਰ ਸਿੰਘ ਜਲੰਧਰ, ਇੰਦਰਜੀਤ ਰੂਪੋਵਾਲੀ , ਨਰਿੰਦਰ ਸਾਂਘੀ, ਡਾ. ਅਰਵਿੰਦਰ ਚਮਕ, ਸ਼ਿਵਦੇਵ ਸਿੰਘ, ਕੁਲਵੰਤ ਸਿੰਘ ਆਰਟਿਸਟ, ਰਮੇਸ਼ ਯਾਦਵ, ਈਮੈਨੂਅਲ ਸਿੰਘ, ਜਸਵੰਤ ਮਿੰਟੂ, ਸੁਦੇਸ਼ ਵਿੰਕਲ, ਮਨਦੀਪ ਘਈ, ਅਮਨਸ਼ੇਰ ਸਿੰਘ, ਮਾਸਟਰ ਕੁਲਜੀਤ ਵੇਰਕਾ, ਸੁਮੀਤ ਸਿੰਘ, ਅਮਨ ਭਾਰਦਵਾਜ, ਜਸਬੀਰ ਚੰਗਿਆੜਾ, ਜਸਪਾਲ ਪਾਈਲਟ, ਦਿਲਜੀਤ ਸੋਨਾ, ਨਿਸ਼ਾਨ ਸਿੰਘ, ਡੌਲੀ ਸੱਡਲ, ਗੁਰਮੀਤ ਕੌਰ, ਨਵ ਹੁੰਦਲ, ਐਡਵੋਕੇਟ ਅਸ਼ੋਕ ਭਗਤ, ਗਗਨ, ਸੀਮਾ ਸ਼ਰਮਾ, ਰਾਜਬੀਰ ਕੌਰ, ਮਨਦੀਪ ਕੌਰ, ਜਗਦੀਸ਼ ਜੱਬਲ, ਕੰਵਲ ਰੰਦੇਹ, ਮਨਜਿੰਦਰ ਮੱਲੀ੍ਹ, ਸਾਜਨ ਕਪੂਰ, ਗੁਲਸ਼ਨ ਸੱਗੀ, ਵਿਕਾਸ ਸੋਨੂ, ਅਸ਼ਵਨੀ ਕੁਮਾਰ, ਪ੍ਰਿਤਪਾਲ ਪਾਲੀ, ਮਰਕਸਪਾਲ ਅਤੇ ਪੰਜਾਬ ਨਾਟਸ਼ਾਲਾ ਤੋਂ ਸੁਨੀਲ ਕੁਮਾਰ, ਬਲਵੰਤ ਸਿੰਘ ਆਦਿ ਹਾਜ਼ਰ ਸਨ।