ਆਸ ਪੰਜਾਬ ਪਾਰਟੀ ਨੇ ਤਿਰੰਗਾ ਲਹਿਰਾਇਆ
ਆਸ ਪੰਜਾਬ ਪਾਰਟੀ ਨੇ ਤਿਰੰਗਾ ਝੰਡਾ ਲਹਿਰਾਇਆ
Publish Date: Tue, 27 Jan 2026 05:40 PM (IST)
Updated Date: Wed, 28 Jan 2026 04:05 AM (IST)
ਫੋਟੋ:7 ਕੈਪਸ਼ਨ : ਤਿਰੰਗਾ ਝੰਡਾ ਲਹਿਰਾਉਂਦੇ ਹੋਏ ਅਜੇ ਕੁਮਾਰ ਚੀਨੂ, ਜੁਗਲ ਮਹਾਜਨ ਤੇ ਸਮੂਹ ਮੈਂਬਰ। ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਤੇ ਆਸ ਪੰਜਾਬ ਪਾਰਟੀ ਵੱਲੋਂ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸ਼ਕਤੀ ਨਗਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਹ ਸਮਾਗਮ ਰਾਸ਼ਟਰੀ ਪ੍ਰਧਾਨ ਅਜੇ ਕੁਮਾਰ ਚੀਨੂ, ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ, ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸ਼ਰਮਾ ਦੀ ਅਗਵਾਈ ’ਚ ਹੋਇਆ। ਇਸ ਮੌਕੇ ਪਾਰਟੀ ਦੇ ਵੱਖ-ਵੱਖ ਬੁਲਾਰਿਆਂ ਨੇ ਹਾਜ਼ਰੀ ਲਗਾਈ। ਇਸ ਮੌਕੇ ਸੁਖਦੇਵ ਰਾਜ, ਸਤਪਾਲ ਭਗਤ, ਐਡਵੋਕੇਟ ਵਰਿੰਦਰ ਲਾਟੀ, ਸੰਜੇ ਸੋਨੀ, ਹਰਜੀਤ ਸ਼ਾਹ, ਸਰਵਣ ਕੁਮਾਰ, ਕੇਵਲ ਕਿਸ਼ਨ ਸ਼ਰਮਾ, ਰੋਹਿਤ ਕੁਮਾਰ, ਰਵਿੰਦਰ ਕੁਮਾਰ, ਵਿਨੋਦ ਚੌਰਸੀਆ, ਆਨੰਦ ਚੌਰਸੀਆ, ਵਿਜੇ ਚੌਰਸੀਆ, ਹਰਜੀਤ ਸਿੰਘ, ਜਨਕ ਰਾਜ, ਬਿਸ਼ੰਬਰ ਦਾਸ, ਅਰੁਣ, ਸਚਿਨ ਸਹਿਗਲ, ਮਨਦੀਪ ਸਿੰਘ ਵਿੱਕੀ, ਸੰਜੀਤ ਕੁਮਾਰ, ਵਿਲੀਅਮ ਮਸੀਹ, ਦੇਵਨਾਰਾਇਣ ਮਸੀਹ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਸਨ।