ਗਣਤੰਤਰ ਦਿਵਸ ਮੌਕੇ ਪ੍ਰਧਾਨ ਕੰਗ ਨੇ ਝੰਡਾ ਲਹਿਰਾਇਆ
ਗਣਤੰਤਰ ਦਿਵਸ ਮੌਕੇ ਪ੍ਰਧਾਨ ਕੰਗ ਨੇ ਝੰਡਾ ਲਹਿਰਾਇਆ
Publish Date: Tue, 27 Jan 2026 05:33 PM (IST)
Updated Date: Wed, 28 Jan 2026 04:04 AM (IST)

ਫੋਟੋ-58 ਕੈਪਸ਼ਨ - ਨਗਰ ਪੰਚਾਇਤ ਦਫਤਰ ਬਾਬਾ ਬਕਾਲਾ ਸਾਹਿਬ ਵਿਖੇ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵੱਲੋਂ 77ਵੇਂ ਗਣਤੰਤਰ ਦਿਵਸ ਨੂੰ ਪੂਰੇ ਉਤਸ਼ਾਹ, ਦੇਸ਼ਭਗਤੀ ਤੇ ਗੌਰਵ ਨਾਲ ਮਨਾਇਆ ਗਿਆ। ਇਹ ਸਮਾਗਮ ਨਗਰ ਪੰਚਾਇਤ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਇਸ ਉਪਰੰਤ ਰਾਸ਼ਟਰੀ ਗੀਤ ਦੀ ਗੂੰਜ ਨਾਲ ਸਾਰਾ ਵਾਤਾਵਰਨ ਦੇਸ਼ਭਗਤੀ ਦੇ ਰੰਗ ’ਚ ਰੰਗਿਆ ਗਿਆ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਸੰਵਿਧਾਨ ਤੇ ਲੋਕਤੰਤਰ ਦੀ ਮਹੱਤਤਾ ’ਤੇ ਸ਼ਾਨਦਾਰ ਭਾਸ਼ਣ ਦਿੱਤਾ। ਸਮਾਗਮ ਵਿਚ ਨਗਰ ਪੰਚਾਇਤ ਦੇ ਉਪ-ਪ੍ਰਧਾਨ ਸੁੱਖਵਿੰਦਰ ਕੌਰ, ਐੱਮਸੀ ਮਨਜਿੰਦਰ ਸਿੰਘ, ਐਮਸੀ ਰਵੀ ਸਿੰਘ, ਐਮਸੀ ਬੀਬੀ ਮਨਜੀਤ ਕੌਰ, ਐਮਸੀ ਸੁਖਜੀਤ ਕੌਰ ਕੰਗ, ਪਰਮਜੀਤ ਸਿੰਘ ਭੁੱਲਰ, ਬਲਸ਼ਰਨ ਸਿੰਘ ਜਮਾਲਪੁਰ, ਸਰਮੁੱਖ ਸਿੰਘ ਫੋਜੀ, ਰਵੀ ਸਿੰਘ, ਗੁਰਮੀਤ ਕੌਰ ਕੰਗ, ਐਡਵੋਕੇਟ ਰਣਜੀਤ ਸਿੰਘ ਰਾਣਾ, ਇੰਦਰਜੀਤ ਕੌਰ ਰਾਣੋ, ਕੁਲਬੀਰ ਸਿੰਘ ਕਾਲੇਕੇ, ਗੁਰਸ਼ਰਨ ਕੌਰ, ਜਥੇਦਾਰ ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਸੂਬੇਦਾਰ ਹਰਜੀਤ ਸਿੰਘ, ਫੋਜੀ ਚੈੱਚਲ ਸਿੰਘ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਅਮਰਜੀਤ ਸਿੰਘ ਰੰਧਾਵਾ, ਸੁਖਵੰਤ ਸਿੰਘ, ਰਾਜਬੀਰ ਸਿੰਘ, ਰਣਜੀਤ ਸਿੰਘ, ਹੌਲਦਾਰ ਜੱਸਾ ਸਿੰਘ, ਸਿਮਰਜੀਤ ਸਿੰਘ, ਸੰਤੋਖ ਸਿੰਘ, ਪ੍ਰੇਮ ਪਾਲ ਸਿੰਘ, ਪਰਮਜੀਤ ਸਿੰਘ ਮੁੱਛਲ, ਮਨਦੀਪ ਸਿੰਘ ਠੱਠੀਆਂ, ਜਤਿੰਦਰ ਸਿੰਘ, ਸਰਤਾਜ ਸਿੰਘ, ਮਾਨਵ ਸਿੰਘ, ਰਾਜਵਿੰਦਰ ਕੌਰ, ਬਲਜੀਤ ਕੌਰ, ਇੰਸਪੈਕਟਰ ਸੰਦੀਪ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਅਤੇ ਸਮੂਹ ਸਟਾਫ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਆਦਿ ਸ਼ਾਮਲ ਸਨ।