ਸੰਸਥਾ ਨੂੰ ਪੰਜ ਕੰਪਿਊਟਰ ਭੇਟ ਕੀਤੇ
ਲੋੜਵੰਦ ਬੱਚਿਆਂ ਨੂੰ ਕੰਪਿਊਟਰ ਭੇਂਟ ਕੀਤੇ
Publish Date: Tue, 27 Jan 2026 05:12 PM (IST)
Updated Date: Wed, 28 Jan 2026 04:04 AM (IST)
ਕੈਪਸਨ : ਕੰਪਿਊਟਰ ਲੈਬ ਦੇ ਉਦਘਾਟਨ ਮੌਕੇ ਹਾਜ਼ਰ ਸ਼ਖ਼ਸੀਅਤਾਂ।
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : 26 ਜਨਵਰੀ ਦੇ ਮੱਦੇਨਜ਼ਰ ਸੰਜੇ ਗਾਂਧੀ ਕਾਲੋਨੀ ਵਿਖੇ ਹੈਲਪ ਏ ਚਾਈਲਡ ਆਫ ਇੰਡੀਆ ਅਧੀਨ ਚੱਲ ਰਹੇ ਲੋੜਵੰਦ ਬੱਚਿਆਂ ਦੇ ਸਕੂਲ ’ਚ ਪਵਨ ਭੱਟੀ ਤੇ ਰੇਖਾ ਭੱਟੀ, ਜਿਹੜੇ ਕਿ ਇਸ ਦੇ ਸੰਸਥਾਪਕ ਹਨ ਅਤੇ ਹੈਲਪ-ਏ ਚਾਈਲਡ ਆਫ ਇੰਡੀਆ ਦੇ ਸਟੇਟ ਕੋ-ਆਰਡੀਨੇਟਰ ਹਨ, ਵੱਲੋ ਰਾਸ਼ਟਰੀ ਝੰਡਾ ਲਹਿਰਾਉਣ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਗਾਜ਼ ਵਾਰਡ ਨੰਬਰ ਚਾਰ ਦੇ ਕੌਂਸਲਰ ਮਨਦੀਪ ਆਹੂਜਾ ਤੇ ਵਾਰਡ ਨੰਬਰ ਤਿੰਨ ਦੇ ਕੌਂਸਲਰ ਕੌਂਸਲਰ ਹਰਪਨ ਔਜਲਾ ਵੱਲੋਂ ਰਾਸ਼ਟਰੀ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਡਾਕਟਰ ਅਮਰਜੀਤ ਸਿੰਘ, ਸੰਜੇ ਗਾਂਧੀ ਕਾਲੋਨੀ ਦੇ ਪ੍ਰਧਾਨ ਤਰਸੇਮ ਸਿੰਘ ਤੇ ਪੰਜਾਬ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਰਿਟਾਇਰਡ ਪ੍ਰਿੰਸੀਪਲ ਰਜਿੰਦਰ ਪਾਲ ਕੌਰ ਨੇ 26 ਜਨਵਰੀ ਦੇ ਦਿਨ ਬਾਰੇ ਆਪਣੇ ਵਿਚਾਰ ਰੱਖੇ ਤੇ ਭੱਟੀ ਜੋੜੀ ਦੇ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕੀਤੀ। ਪਵਨ ਭੱਟੀ ਨੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ ਤੇ ਸਟੇਜ ਸੰਚਾਲਕ ਦੇ ਫਰਜ ਨਿਭਾਏ। ਅੰਤ ’ਚ ਤਰਸੇਮ ਸਿੰਘ ਨੇ ਧੰਨਵਾਦ ਕੀਤਾ। ਵਰਣਨਯੋਗ ਹੈ ਕਿ ਕੌਂਸਲਰ ਮਨਦੀਪ ਅਹੂਜਾ ਵੱਲੋਂ ਪੰਜ ਕੰਪਿਊਟਰ ਇਸ ਸੰਸਥਾ ਨੂੰ ਭੇਟ ਕੀਤੇ ਗਏ। ਮਨਦੀਪ ਅਹੂਜਾ ਵੱਲੋਂ ਭੇਂਟ ਕੀਤੇ ਗਏ ਇਹ ਕੰਪਿਊਟਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਬੇਹੱਦ ਸਹਾਈ ਹੋਣਗੇ। ਇਸ ਲੈਬ ਦਾ ਉਦਘਾਟਨ ਸਾਰੇ ਮਹਿਮਾਨਾਂ ਨੇ ਮਿਲ ਕੇ ਕੀਤਾ।