ਮਜੀਠਾ ਵਿਖੇ ਐੱਸਡੀਐੱਮ ਨੇ ਲਹਿਰਾਇਆ ਤਿਰੰਗਾ
ਮਜੀਠਾ ਵਿਖੇ ਐੱਸਡੀਐੱਮ ਪ੍ਰੀਤਇੰਦਰ ਸਿੰਘ ਨੇ ਲਹਿਰਾਇਆ ਤਿਰੰਗਾ
Publish Date: Tue, 27 Jan 2026 05:05 PM (IST)
Updated Date: Wed, 28 Jan 2026 04:04 AM (IST)

ਫੋਟੋ: 51 ਕੈਪਸ਼ਨ : ਮਜੀਠਾ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੰਦੇ ਹੋਏ ਐੱਸਡੀਐੱਮ ਮਜੀਠਾ ਪ੍ਰੀਤਇੰਦਰ ਸਿੰਘ ਨਾਲ ਤਹਿਸੀਲਦਾਰ ਹਮੀਰ ਸਿੰਘ, ਡੀਐੱਸਪੀ ਕਮਲਪ੍ਰੀਤ ਸਿੰਘ ਅਤੇ ਹੋਰ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਮਜੀਠਾ ਵਿਖੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਪੱਧਰ ਦਾ ਸਮਾਗਮ ਦਾਣਾ ਮੰਡੀ ਵਿਖੇ ਮਨਾਇਆ ਗਿਆ, ਜਿਸ ’ਚ ਐੱਸਡੀਐੱਮ ਮਜੀਠਾ ਪ੍ਰੀਤਇੰਦਰ ਸਿੰਘ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਗਾਰਦ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਭੋਮਾ ਦੀ ਅਗਵਾਈ ਵਾਲੀ ਪੁਲਿਸ ਦੀ ਟੁੱਕੜੀ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਮਾਰਚ ਪਾਸਟ ਕੀਤਾ ਗਿਆ। ਇਸ ਸਮਾਗਮ ’ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ’ਚ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਐਸਡੀਐਮ ਮਜੀਠਾ ਵੱਲੋਂ ਸਨਮਾਨਿਤ ਕੀਤਾ ਗਿਆ। ਨਾਲ ਹੀ ਇਲਾਕੇ ਦੀਆਂ ਕਰੀਬ 39 ਵਿਧਵਾਵਾਂ ਤੇ ਬੇਸਹਾਰਾ ਔਰਤਾਂ ਨੂੰ ਸਵੈ-ਰੁਜ਼ਗਾਰ ਵਾਸਤੇ ਐੱਸਡੀਐੱਮ ਮਜੀਠਾ ਵੱਲੋਂ ਸਿਲਾਈ ਮਸ਼ੀਨਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਇਕ ਅੰਗਹੀਣ ਬੱਚੇ ਨੂੰ ਟਰਾਈ ਸਾਈਕਲ ਵੀ ਦਿੱਤਾ ਗਿਆ। ਮੁੱਖ ਮਹਿਮਾਨ ਐੱਸਡੀਐੱਮ ਮਜੀਠਾ ਪ੍ਰੀਤਇੰਦਰ ਸਿੰਘ ਦੇ ਨਾਲ ਤਹਿਸੀਲਦਾਰ ਮਜੀਠਾ ਹਮੀਰ ਸਿੰਘ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ, ਡੀਐੱਸਪੀ ਮਜੀਠਾ ਕਮਲਪ੍ਰੀਤ ਸਿੰਘ, ਬੀਡੀਪੀਓ ਅਮਨਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਸਤਨਾਮ ਸਿੰਘ, ਸੀਡੀਪੀਓ ਗਗਨਦੀਪ ਸਿੰਘ, ਐੱਸਡੀਓ ਮੰਡੀ ਬੋਰਡ ਜਤਿੰਦਰ ਕੁਮਾਰ, ਮਾਰਕਫੈਡ ਤੋਂ ਹਰਵਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਕਾਹਲੋ, ਏਐੱਫਐੱਸਓ ਗੌਰਵ ਸ਼ਰਮਾ, ਪਲਵਿੰਦਰ ਸਿੰਘ ਸੁਪਰਡੈਂਟ, ਜਿਲ੍ਹਾ ਪ੍ਰੀਸ਼ਦ ਮੈਂਬਰ ਹੁਸਨਪ੍ਰੀਤ ਸਿੰਘ ਸਿਆਲਕਾ, ਪ੍ਰਿੰਸੀਪਲ ਜੋਗਾ ਸਿੰਘ ਅਠਵਾਲ, ਪ੍ਰਿੰਸੀਪਲ ਲਖਨਪਾਲ ਸਿੰਘ ਸਹਿਮੀ, ਪ੍ਰਿੰਸੀਪਲ ਅਜੈ ਕੁਮਾਰ, ਚੇਅਰਮੈਨ ਜਸਪਿੰਦਰ ਸਿੰਘ ਕਾਹਲੋ, ਮੈਡੀਕਲ ਅਫਸਰ ਡਾ. ਰਮਨ ਕੁਮਾਰ, ਰਾਮ ਸਰੂਪ, ਸੁਖਜੀਤ ਸਿੰਘ ਬੱਲ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।