ਇੰਸਪੈਕਟਰ ਭੰਗੂ ਤੇ ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਮੁੱਖ ਮੰਤਰੀ ਰੱਖਿਆ ਮੈਡਲ ਨਾਲ ਸਨਮਾਨਿਤ
ਇੰਸਪੈਕਟਰ ਭੰਗੂ ਅਤੇ ਹੈਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਮੁੱਖ ਮੰਤਰੀ ਰੱਖਿਆ ਮੈਡਲ ਨਾਲ ਸਨਮਾਨਿਤ
Publish Date: Tue, 27 Jan 2026 04:59 PM (IST)
Updated Date: Wed, 28 Jan 2026 04:02 AM (IST)
* 9ਵੀਂ ਪੀਏਪੀ ਬਟਾਲੀਅਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਚ ਖੁਸ਼ੀ ਦੀ ਲਹਿਰ
ਕੈਪਸ਼ਨ: ਇੰਸਪੈਕਟਰ ਨਿਰਮਲ ਸਿੰਘ ਭੰਗੂ ਨੂੰ ਮੁੱਖ ਮੰਤਰੀ ਰੱਖਿਆ ਮੈਡਲ ਨਾਲ ਸਨਮਾਨਿਤ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ।
ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਰੱਖਿਆ ਮੈਡਲ ਨਾਲ ਸਨਮਾਨਿਤ ਕਰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ।
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : 77ਵੇਂ ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਾਲ ਮੰਡੀ ਅੰਮ੍ਰਿਤਸਰ ਵਿਖੇ ਤਾਇਨਾਤ 9ਵੀਂ ਪੀਏਪੀ ਬਟਾਲੀਅਨ ਦੇ ਇੰਸਪੈਕਟਰ ਨਿਰਮਲ ਸਿੰਘ ਭੰਗੂ ਨੂੰ ਆਪਣੀ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਮੁੱਖ ਮੰਤਰੀ ਰੱਖਿਆ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਜਦਕਿ ਇਸੇ ਹੀ ਬਟਾਲੀਅਨ ’ਚ ਤਾਇਨਾਤ ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਨੂੰ ਵੀ ਮੁੱਖ ਮੰਤਰੀ ਰੱਖਿਆ ਮੈਡਲ ਨਾਲ ਨਿਵਾਜਿਆ ਗਿਆ। ਜਿਸ ਨੂੰ ਲੈ ਕੇ ਬਟਾਲੀਅਨ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਖੁਸ਼ੀ ਦੀ ਲਹਿਰ ਹੈ ਤੇ ਇੰਸਪੈਕਟਰ ਨਿਰਮਲ ਸਿੰਘ ਭੰਗੂ ਅਤੇ ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਨੂੰ ਵਧਾਈਆ ਦਿੱਤੇ ਜਾਣ ਦੇ ਨਾਲ-ਨਾਲ ਚੁਫੇਰਿਉਂ ਪ੍ਰਸ਼ੰਸ਼ਾ ਹੋ ਰਹੀ ਹੈ। ਇੰਸਪੈਕਟਰ ਨਿਰਮਲ ਸਿੰਘ ਭੰਗੂ ਅਤੇ ਹੈੱਡ ਕਾਂਸਟੇਬਲ ਸੁਖਮਨਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਹੋਰ ਵੀ ਸ਼ਾਨਦਾਰ ਤੇ ਬਿਹਤਰ ਸੇਵਾਵਾਂ ਦੇਣ ਦਾ ਅਹਿਦ ਲਿਆ ਗਿਆ।