ਸਮਾਜ ਸੇਵਕ ਰਿੰਪਲ ਨੂੰ ਦਿੱਤਾ ਸੱਦਾ ਪੱਤਰ
ਸਮਾਜ ਸੇਵਕ ਰਿੰਪਲ ਨੂੰ ਦਿੱਤਾ ਸੱਦਾ ਪੱਤਰ
Publish Date: Tue, 20 Jan 2026 04:34 PM (IST)
Updated Date: Tue, 20 Jan 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਸ਼ਰਧਾਪੂਰਵਕ 26 ਜਨਵਰੀ ਨੂੰ ਫਤਿਹਗੜ੍ਹ ਚੂੜੀਆਂ ਰੋਡ ਅੰਬੇਡਕਰ ਚੌਕ ਵਿਖੇ ਮਨਾਇਆ ਜਾਵੇਗਾ। ਇਸ ਸਮਾਗਮ ਦਾ ਸੱਦਾ ਪੱਤਰ ਉਦਯੋਗਪਤੀ ਅਤੇ ਸਮਾਜ ਸੇਵਕ ਰਣਦੀਪ ਸਿੰਘ ਰਿੰਪਲ ਨੂੰ ਸੁਸਾਇਟੀ ਦੇ ਪ੍ਰਧਾਨ ਵਿੱਕੀ ਖੋਖਰ ਵੱਲੋਂ ਦਿੱਤਾ ਗਿਆ। ਡਾ. ਅੰਬੇਡਕਰ ਚੌਕ ਨਵੀਂ ਅਬਾਦੀ ਵਿਖੇ ਕਰਵਾਏ ਸਮਾਰੋਹ ਦੌਰਾਨ ਸੰਗਤਾਂ ਵਧ-ਚੜ੍ਹ ਕੇ ਯੋਗਦਾਨ ਪਾਉਂਦੀਆਂ ਹਨ। ਸਮਾਜ ਸੇਵਕ ਰਿੰਪਲ ਨੇ ਸੁਸਾਇਟੀ ਦੇ ਪ੍ਰਬੰਧਕਾਂ ਅਤੇ ਸਮੂਹ ਸੰਗਤਾਂ ਨੂੰ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਧਾਰਮਿਕ ਸਮਾਗਮ ਵਿਚ ਜਰੂਰ ਹਾਜ਼ਰੀ ਭਰਨਗੇ। ਪ੍ਰਬੰਧਕਾਂ ਵਲੋਂ ਸਮਾਜ ਸੇਵਕ ਰਣਦੀਪ ਸਿੰਘ ਰਿੰਪਲ ਨੂੰ ਸੱਦਾ ਪੱਤਰ ਦੇਣ ਮੌਕੇ ੳੇੁਨ੍ਹਾਂ ਨਾਲ ਹੈਪੀ ਬਾਜਵਾ ਵੀ ਮੌਜੂਦ ਸਨ। ਇਸ ਮੌਕੇ ਗੋਵਿੰਦਾ ਨੰਗਲੀ, ਅਜੇ ਪਹਿਲਵਾਨ, ਡਾ. ਨਿਸ਼ਾਨ ਆਦਿ ਹਾਜ਼ਰ ਸਨ।