ਮੁਫ਼ਤ ਜੋੜ ਬਦਲਣ ਦੇ ਉਪਰਾਲੇ ਦੀ ਸ਼ੁਰੂਆਤ
ਡਾ. ਅਵਤਾਰ ਸਿੰਘ ਨੇ ਮੁਫ਼ਤ ਜੋੜ ਬਦਲਣ ਦੇ ਉਪਰਾਲੇ ਦੀ ਸ਼ੁਰੂਆਤ ਕੀਤੀ
Publish Date: Mon, 19 Jan 2026 05:46 PM (IST)
Updated Date: Mon, 19 Jan 2026 05:48 PM (IST)

- ਅਮਨਦੀਪ ਹਸਪਤਾਲ ਤੇ ਉਜਾਲਾ ਸਿਗਨਸ 26 ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਜੋੜ ਬਦਲ ਕੇ ਮੁੜ ਪੈਰਾਂ ’ਤੇ ਖੜ੍ਹਾ ਕਰੇਗਾ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਮਨਦੀਪ ਹਸਪਤਾਲ, ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵੱਲੋਂ ਡਾ. ਅਵਤਾਰ ਸਿੰਘ ਦੁਆਰਾ ਮੁਫ਼ਤ ਜੋੜ ਬਦਲਣ ਦੇ ਉਪਰਾਲੇ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ ਕੁਝ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਗੋਡਿਆਂ ਦੀ ਪੀੜਾਂ ਤੋਂ ਮੁਕਤ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੋਵੇਗਾ। ਇਸ ਉਪਰਾਲੇ ਅਧੀਨ 26 ਮੁਫ਼ਤ ਜੋਇੰਟ ਰਿਪਲੇਸਮੈਂਟ ਕੀਤੀਆਂ ਜਾਣਗੀਆਂ। ਇਨ੍ਹਾਂ ਵਾਸਤੇ ਪੰਜਾਬ ਦੇ ਸਮਾਜ ਦੇ ਕਮਜ਼ੋਰ ਵਰਗ ਦੇ ਕੁਝ ਲੋਕਾਂ ਦਾ ਚੋਣ ਕੀਤਾ ਜਾਵੇਗਾ। ਇਸ ਉਪਰਾਲੇ ਦੀ ਅਗਵਾਈ ਡਾ. ਅਵਤਾਰ ਸਿੰਘ ਚੇਅਰਮੈਨ ਅਤੇ ਚੀਫ਼ ਆਰਥੋਪੈਡਿਕ ਸਰਜਨ ਅਤੇ ਜੁਆਇੰਟ ਰਿਪਲੇਸਮੈਂਟ ਦੇ ਪ੍ਰਮੁੱਖ ਡਾਕਟਰ ਵੱਲੋਂ ਕੀਤੀ ਜਾਵੇਗੀ। ਜੋੜ ਬਦਲਣ ਦੀ ਸਰਜਰੀ ਇੱਕ ਜੀਵਨ ਬਦਲਾਅ ਵਾਲੀ ਸਰਜਰੀ ਹੈ ਅਤੇ ਜੋ ਲੋਕ ਕਮਜ਼ੋਰ ਤਬਕੇ ਨਾਲ ਸਬੰਧਿਤ ਹਨ। ਇਹ ਜੋੜ ਬਦਲਣ ਉਪਰਾਲਾ ਇਸ ਤਰ੍ਹਾਂ ਦੇ ਲੋਕਾਂ ਨੂੰ ਸਹੂਲਤ ਦੇਣ ਲਈ ਅਤੇ ਮੁਫ਼ਤ ਵਧੀਆ ਤੋਂ ਵਧੀਆ ਇਲਾਜ ਅਤੇ ਉੱਤਮ ਇੰਪਲਾਂਟ ਤਕਨੀਕ ਨੂੰ ਪ੍ਰਦਾਨ ਕਰ ਕੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਇੱਕ ਵਧੀਆ ਬਦਲ ਹੋਵੇਗਾ। ਇਸ ਸਬੰਧੀ ਐੱਨਜੀਓ, ਗੁਰਦੁਆਰੇ, ਸਮਾਜਿਕ ਸੰਸਥਾਵਾਂ ਅਤੇ ਡਿਸਟ੍ਰਿਕਟ ਮੈਡੀਕਲ ਸੰਸਥਾਨਾਂ ਦੀ ਮਦਦ ਨਾਲ ਬਹੁਤ ਪ੍ਰਦਰਸ਼ਕ ਢੰਗ ਨਾਲ ਜ਼ਰੂਰਤਮੰਦਾਂ ਦੀ ਚੋਣ ਕੀਤੀ ਜਾਵੇਗੀ। ਇਹ ਸਭ ਕਰਦੇ ਹੋਏ ਇਹ ਧਿਆਨ ਰੱਖਿਆ ਜਾਵੇਗਾ ਕਿ ਇਸ ਦਾ ਫਾਇਦਾ ਸਿਰਫ ਜ਼ਰੂਰਤਮੰਦ ਨੂੰ ਹੀ ਪਹੁੰਚੇ।