ਮਾਤਾ ਕੰਵਲਜੀਤ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਟ
ਮਾਤਾ ਕੰਵਲਜੀਤ ਕੌਰ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਨਿੱਘੀਆਂ ਸ਼ਰਧਾਂਜਲੀਆਂ ਭੇਂਟ
Publish Date: Mon, 19 Jan 2026 04:29 PM (IST)
Updated Date: Mon, 19 Jan 2026 04:30 PM (IST)

- ਪਰਿਵਾਰ ਨੂੰ ਵੱਡਾ ਤੇ ਅਸਹਿ ਘਾਟਾ ਪਿਆ : ਅਸ਼ਵਨੀ ਅਵਸਥੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਾਬਕਾ ਜ਼ੋਨਲ ਚੇਅਰਮੈਨ ਰੋਟੇਰੀਅਨ ਜਤਿੰਦਰ ਸਿੰਘ ਪੱਪੂ ਦੇ ਮਾਤਾ ਕੰਵਲਜੀਤ ਕੌਰ ਪਤਨੀ ਸਵ. ਹਰਕਿਸ਼ਨ ਸਿੰਘ ਦਾ ਦੇਹਾਂਤ 14 ਜਨਵਰੀ 2026 ਨੂੰ ਹੋ ਗਿਆ ਸੀ। ਮਾਤਾ ਕੰਵਲਜੀਤ ਕੌਰ ਦੀ ਉਮਰ 82 ਸਾਲ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਜਤਿੰਦਰ ਸਿੰਘ ਪੱਪੂ ਤੋਂ ਇਲਾਵਾ ਪੁੱਤਰ ਸਤਿੰਦਰ ਸਿੰਘ ਮਿੰਟੂ ਅਤੇ ਬੇਟੀ ਜਗਦੀਪ ਨਾਗਪਾਲ ਹਨ। ਮਾਤਾ ਕੰਵਲਜੀਤ ਕੌਰ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ ਬਲਾਕ ਰਣਜੀਤ ਐਵੀਨਿਊ ਵਿਖੇ ਹੋਈ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਰਾਜਨੀਤਕ ਅਤੇ ਹੋਰ ਸ਼ਖ਼ਸੀਅਤਾਂ ਨੇ ਮਾਤਾ ਕੰਵਲਜੀਤ ਕੌਰ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਅਸਿਸਟੈਂਟ ਗਵਰਨਰ ਅਸ਼ਵਨੀ ਅਵਸਥੀ ਨੇ ਸ਼ਰਧਾਂਜਲੀ ਅਰਪਿਤ ਕਰਦਿਆਂ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਤਾ ਕੰਵਲਜੀਤ ਕੌਰ ਬਹੁਤ ਦਿਆਲੂ ਅਤੇ ਨਿਮਰਤਾ ਸੁਭਾਅ ਵਾਲੇ ਸਨ। ਹਮੇਸ਼ਾ ਪਰਮਾਤਮਾ ਦੀ ਪ੍ਰਵਿਰਤੀ ਵਿਚ ਰਹਿੰਦਿਆਂ ਉਨ੍ਹਾਂ ਆਪਣਾ ਜੀਵਨ ਬਤੀਤ ਕੀਤਾ। ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਤੇ ਸਮਾਜ ਨੂੰ ਵੱਡਾ ਤੇ ਅਸਹਿ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਮਾਂ ਦੀ ਮਮਤਾ ਦਾ ਨਿੱਘ ਪਰਿਵਾਰ ਲਈ ਇਕ ਸੰਘਣੇ ਬੋਹੜ ਦੀ ਛਾਂ ਵਾਂਗ ਹੁੰਦਾ ਹੈ। ਇਸ ਦੌਰਾਨ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਮੂਹ ਸ਼ਖ਼ਸੀਅਤਾਂ ਨੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ। ਇਸ ਦੌਰਾਨ ਸਮੂਹ ਰੋਟਰੀ ਕਲੱਬਾਂ ਤੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਵੀ ਜਤਿੰਦਰ ਸਿੰਘ ਪੱਪੂ, ਸਤਿੰਦਰ ਸਿੰਘ ਮਿੰਟੂ ਅਤੇ ਜਗਦੀਪ ਨਾਗਪਾਲ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਮੌਜੂਦਾ ਪ੍ਰਧਾਨ ਅਸ਼ੋਕ ਸ਼ਰਮਾ, ਅਸਿਸਟੈਂਟ ਗਵਰਨਰ ਅਸ਼ਵਨੀ ਅਵਸਥੀ, ਡਾ. ਰਣਵੀਰ ਬੇਰੀ, ਅੰਦੇਸ਼ ਭੱਲਾ, ਸਰਬਜੀਤ ਸਿੰਘ, ਪਰਮਜੀਤ ਸਿੰਘ, ਰਾਜੇਸ਼ ਬਧਵਾਰ, ਹਰਦੇਸ਼ ਸ਼ਰਮਾ ਦਵੇਸਰ, ਪੰਜਾਬ ਟ੍ਰੇਡਰਜ਼ ਕਮਿਸ਼ਨ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਕਟਾਰੀਆ, ਰੋਟੇਰੀਅਨ ਜਸਪਾਲ ਸਿੰਘ, ਐਡਵੋਕੇਟ ਐਸਐਸ ਬੱਤਰਾ, ਐਡਵੋਕੇਟ ਨਰਿੰਦਰਪਾਲ ਸਿੰਘ, ਕੇਐੱਸ ਚੱਠਾ, ਅਮਨ ਸ਼ਰਮਾ, ਡਾ. ਗਗਨਦੀਪ ਸਿੰਘ, ਬਲਦੇਵ ਸਿੰਘ ਸੰਧੂ, ਬਲਦੇਵ ਰਾਜ ਮੰਨਣ, ਸਤੀਸ਼ ਸ਼ਰਮਾ, ਜੇਐੱਸ ਲਿਖਾਰੀ, ਰਾਜੇਸ਼ ਬਧਵਾਰ, ਮਮਤਾ ਅਰੋੜਾ, ਰਚਨਾ ਸਿੰਗਲਾ, ਮਨਮੋਹਣ ਸਿੰਘ, ਪ੍ਰਮੋਦ ਸੋਢੀ, ਵਿਨੋਦ ਕਪੂਰ, ਚੰਦਰਮੋਹਨ ਸਿੰਗਲਾ, ਰਾਜ ਕੁਮਾਰ, ਵਰਿੰਦਰ ਪਾਲ ਅਰੋੜਾ, ਰਾਕੇਸ਼ ਕੁਮਾਰ ਆਦਿ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਜਤਿੰਦਰ ਸਿੰਘ ਪੱਪੂ ਨੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।