ਮਨਰੇਗਾ ਦਾ ਨਾਂ ਬਦਲਣਾ ਗਲਤ, ਕਿਸਾਨਾਂ ਨਾਲ ਚੰਗਾ ਵਤੀਰਾ ਅਪਣਾਏ ਸਰਕਾਰ : ਵੇਰਕਾ
ਮਨਰੇਗਾ ਦਾ ਨਾਂ ਬਦਲਣਾ ਗਲਤ, ਕਿਸਾਨਾਂ ਨਾਲ ਚੰਗਾ ਵਤੀਰਾ ਅਪਣਾਏ ਸਰਕਾਰ
Publish Date: Mon, 19 Jan 2026 04:25 PM (IST)
Updated Date: Mon, 19 Jan 2026 04:27 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਕਾਂਗਰਸੀ ਆਗੂ ਠੇਕਦਾਰ ਸੁਭਾਸ਼ ਰਾਏ ਲਾਲੀ ਵੇਰਕਾ ਨੇ ਕੇਂਦਰ ਸਰਕਾਰ ਵੱਲੋਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਐਕਟ ਮਨਰੇਗਾ ਦਾ ਨਾਂ ਬਦਲ ਖਾਮੀਆਂ ਨੂੰ ਦੂਰ ਕਰਨ ਦੇ ਬਹਾਨੇ ਸਾਜਿਸ਼ ਤਹਿਤ ਵਿਕਸਤ ਭਾਰਤ ਗ੍ਰਾਮੀਣ ਰੁਜ਼ਗਾਰ ਅਤੇ ਆਜੀਵਕਾ ਮਿਸ਼ਨ ਗਰੰਟੀ ਵੀਬੀ-ਜੀ ਰਾਮ ਜੀ ਰੱਖਣ ਨੂੰ ਗਲਤ ਕਰਾਰ ਦਿੱਤਾ। ਜਿਸ ਦਾ ਕਈ ਸੂਬਿਆਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨਾਵਾਂ ਨੂੰ ਬਦਲ ਕੇ ਰਾਜਸੀ ਲਾਭ ਲੈਣਾ ਚਾਹੁੰਦੀ ਹੈ, ਜਿਸ ਨੂੰ ਉਚਿਤ ਕਰਾਰ ਨਹੀ ਦਿੱਤਾ ਜਾ ਸਕਦਾ। ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਨੂੰ ਉਲਝਣ ਵਿਚ ਪਾ ਦੋਹਰੇ ਮਾਪਦੰਡ ਅਪਣਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਠੇਕੇਦਾਰ ਨੇ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਨਰਮੀ ਦਾ ਵਤੀਰਾ ਆਪਣਾਏ।