ਸਿਵਲ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੀ ਪਲੇਠੀ ਮੀਟਿੰਗ ਹੋਈ
ਸਿਵਲ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੀ ਪਲੇਠੀ ਮੀਟਿੰਗ ਹੋਈ
Publish Date: Mon, 19 Jan 2026 04:24 PM (IST)
Updated Date: Mon, 19 Jan 2026 04:27 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਵੇਰਕਾ ਵਿਖੇ ਸਿਵਲ ਰਾਈਟਸ ਪ੍ਰੋਟੈਕਸ਼ਨ ਕੋਂਸਲ ਦੀ ਨਵੇਂ ਸਾਲ ਦੀ ਪਲੇਠੀ ਮੀਟਿੰਗ ਸਪੈਸ਼ਲ ਵੂਮੈਨ ਸੈੱਲ ਰਾਸ਼ਟਰੀ ਡਾਇਰੈਕਟਰ ਚਰਨਜੀਤ ਕੌਰ ਵੇਰਕਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਰਾਸ਼ਟਰੀ ਚੀਫ ਡਾਇਰੈਕਟਰ ਰਣਜੀਤ ਸਿੰਘ ਸੰਧੂ, ਰਾਸ਼ਟਰੀ ਜੁਆਇੰਟ ਡਾਇਰੈਕਰ ਗੁਰਮੀਤ ਸਿੰਘ ਸੰਧੂ, ਰਾਸ਼ਟਰੀ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਅਤੇ ਸੀਨੀਅਰ ਸਪੈਸ਼ਲ ਅਫਸਰ ਹਰਵਿੰਦਰ ਪਾਲ ਸਿੰਘ ਅਹਿਮ ਮੁੱਦਿਆਂ ’ਤੇ ਵਿਚਾਰਾਂ ਕਰਨ ਲਈ ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਜੀਆਰਪੀਸੀ ਬਾਰੇ ਵੂਮੈਨ ਸੈੱਲ ਦੀ ਟੀਮ ਨੂੰ ਇਸ ਵਿਚ ਵਧ ਚੜ੍ਹ ਕੇ ਉਤਸ਼ਾਹ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਕੌਂਸਲ ਆਫ ਇੰਡੀਆ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਲਗਾਤਾਰ ਕੌਂਸਲ ਦੀਆਂ ਮੀਟਿੰਗਾਂ ਹੁੰਦੀਆਂ ਰਹਿਣਗੀਆਂ, ਜਿਸ ਵਿਚ ਨਵੇਂ ਕਾਨੂੰਨ ਬਾਰੇ ਦੱਸਿਆ ਜਾਵੇਗਾ ਅਤੇ ਟੀਮ ਨੂੰ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਟੀਮ ਇੱਕ ਪਰਿਵਾਰ ਦੀ ਤਰ੍ਹਾਂ ਹਮੇਸ਼ਾ ਲੋਕਾਂ ਨੂੰ ਲੋਕ ਭਲਾਈ ਲਈ ਹੱਕ ਦਿਵਾਉਣ ਲਈ ਤੁਹਾਡਾ ਸਾਥ ਦੇਵੇਗੀ। ਮੀਟਿੰਗ ਵਿਚ ਜ਼ਿਲ੍ਹਾ ਇੰਚਾਰਜ ਆਰਤੀ ਮਹਾਜਨ, ਡਿਪਟੀ ਇੰਚਾਰਜ ਪ੍ਰੇਰਨਾ ਬਹਿਲ, ਪੂਜਾ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਆਦਿ ਮੌਜੂਦ ਸਨ।