ਐੱਸਡੀਐੱਮ-1 ਅਮਨਪ੍ਰੀਤ ਸਿੰਘ ਨੂੰ ਦਿੱਤਾ ਯਾਦ ਪੱਤਰ
ਐੱਸਡੀਐਮ-1 ਅਮਨਪ੍ਰੀਤ ਸਿੰਘ ਨੂੰ ਦਿੱਤਾ ਯਾਦ ਪੱਤਰ
Publish Date: Mon, 19 Jan 2026 04:22 PM (IST)
Updated Date: Mon, 19 Jan 2026 04:24 PM (IST)
- ਐੱਸਡੀਐੱਮ-1 ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਐਂਟੀ ਕੁਰਪਸ਼ਨ ਮੋਰਚਾ ਅਤੇ ਆਸ ਪੰਜਾਬ ਪਾਰਟੀ ਵੱਲੋਂ ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ ਦੀ ਅਗਵਾਈ ਵਿਚ ਪਿਛਲੇ ਸਾਲ ਦੇ ਪੰਜਵੇਂ ਮਹੀਨੇ ਦੀ ਦਿੱਤੀ ਗਈ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਧਰਨਾ ਲਗਾਉਣ ਦੇ ਕੀਤੇ ਐਲਾਨ ਦੇ ਤਹਿਤ ਐੱਸਡੀਐੱਮ-1 ਅਮਨਪ੍ਰੀਤ ਸਿੰਘ ਨੂੰ ਇੱਕ ਯਾਦ ਪੱਤਰ ਦਿੱਤਾ ਗਿਆ। ਜੁਗਲ ਮਹਾਜਨ ਨੇ ਕਿਹਾ ਕਿ ਚੌਕ ਚਿੰਤਪੁਰਨੀ ਗਲੀ ਤੇਲੀਆਂ ਵਾਲੀ ਦੇ ਬਾਹਰ ਢਾਬ ਬਸਤੀ ਰਾਮ ਵਿਚ ਇੱਕ ਦੁਕਾਨ ਦੀ ਰਜਿਸਟਰੀ ਦੇ ਮਾਮਲੇ ਵਿਚ ਰੋਸ ਵਜੋਂ ਇੱਕ ਯਾਦ ਪੱਤਰ ਦਿੱਤਾ ਗਿਆ ਹੈ, ਜੇਕਰ 15 ਦਿਨਾਂ ਦੇ ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਐੱਸਡੀਐੱਮ-1 ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਵਰਿੰਦਰ ਲਾਟੀ ਪ੍ਰਧਾਨ ਲੀਗਲ ਸੈੱਲ, ਸੰਜੇ ਸੋਨੀ ਜ਼ਿਲ੍ਹਾ ਪ੍ਰਧਾਨ ਪ੍ਰਵਾਸੀ ਸੈੱਲ, ਹਰਜੀਤ ਸ਼ਾਹ, ਸਤਪਾਲ ਭਗਤ, ਰਵਿੰਦਰ ਕੁਮਾਰ, ਜਤਿੰਦਰ ਗੁਪਤਾ, ਦਿਲੀਪ ਕੁਮਾਰ, ਨਵੀਨ ਮਿਸ਼ਰਾ, ਸੁਨੀਲ ਗੁਪਤਾ ਆਦਿ ਹਾਜ਼ਰ ਸਨ।