ਖੇਡਾਂ ’ਚ ਖਿਡਾਰੀਆਂ ਨੇ ਡੀਏਵੀ ਸਕੂਲ ਦਾ ਨਾਂ ਕੀਤਾ ਰੋਸ਼ਨ
ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਨੇ ਡੀਏਵੀ ਇੰਟਰਨੈਸ਼ਨਲ ਸਕੂਲ ਦਾ ਨਾਂ ਰੋਸ਼ਨ ਕੀਤਾ
Publish Date: Sun, 18 Jan 2026 06:52 PM (IST)
Updated Date: Sun, 18 Jan 2026 06:55 PM (IST)
ਅੰਮ੍ਰਿਤਸਰ : ਡੀਏਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਡੀਏਵੀ ਸਪੋਰਟਸ ਵਿਚ ਰਾਸ਼ਟਰੀ ਪੱਧਰੀ ਖੇਡ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ 43 ਸੋਨੇ, 8 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ‘ਆਰੀਆ ਰਤਨ’ ਡਾ. ਪੂਨਮ ਸੂਰੀ, ਪਦਮ ਸ਼੍ਰੀ ਪ੍ਰਾਪਤਕਰਤਾ, ਪ੍ਰਧਾਨ ਡੀਏਵੀ ਮੈਨੇਜਮੈਂਟ ਕਮੇਟੀ, ਨਵੀਂ ਦਿੱਲੀ ਡਾ. ਵੀ. ਸਿੰਘ ਡਾਇਰੈਕਟਰ, ਡੀਏਵੀ ਪਬਲਿਕ ਸਕੂਲ ਅਤੇ ਕੋਆਰਡੀਨੇਟਰ ਡੀਏਵੀ ਨੈਸ਼ਨਲ ਸਪੋਰਟਸ ਮੁਕਾਬਲਿਆਂ ਦੇ ਆਸ਼ੀਰਵਾਦ ਨਾਲ, ਇਹ ਮੁਕਾਬਲੇ ਜਨਵਰੀ 2026 ਵਿਚ ਨਵੀਂ ਦਿੱਲੀ ਅਤੇ ਹਰਿਦੁਆਰ ਦੇ ਵੱਖ-ਵੱਖ ਡੀਏਵੀ ਸਕੂਲਾਂ ਵਿਚ ਆਯੋਜਿਤ ਕੀਤੇ ਗਏ ਸਨ। ਦੇਸ਼ ਭਰ ਦੇ ਡੀਏਵੀ ਸਕੂਲਾਂ ਦੇ ਖਿਡਾਰੀਆਂ ਨੇ ਮੁੰਡਿਆਂ ਅਤੇ ਕੁੜੀਆਂ ਲਈ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ।
ਡੀਏਵੀ ਇੰਟਰਨੈਸ਼ਨਲ ਦੇ ਮੁੰਡਿਆਂ ਅਤੇ ਕੁੜੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਂ ਰੌਸ਼ਨ ਕੀਤਾ। ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ ਵਿਚ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਟੇਬਲ ਟੈਨਿਸ ਵਿਚ ਦਸ ਸੋਨੇ ਦੇ ਤਮਗੇ ਅਤੇ ਪੰਜ ਚਾਂਦੀ ਦੇ ਤਮਗੇ, ਬੈਡਮਿੰਟਨ ਵਿਚ ਚਾਰ ਸੋਨੇ ਦੇ ਤਮਗੇ, ਰੋਪ ਸਿਕਪਿੰਗ ਵਿਚ ਚਾਰ ਸੋਨੇ ਦੇ ਤਮਗੇ, ਕ੍ਰਿਕਟ ਵਿਚ ਇੱਕ ਸੋਨੇ ਦਾ ਤਮਗਾ ਅਤੇ ਇਕ ਕਾਂਸੀ ਦਾ ਤਮਗਾ, ਜੂਡੋ ਵਿਚ ਦੋ ਸੋਨੇ ਦੇ ਤਮਗੇ, ਐਰੋਬਿਕਸ ਵਿਚ ਇੱਕ ਕਾਂਸੀ ਦਾ ਤਮਗਾ ਅਤੇ ਮੁੱਕੇਬਾਜ਼ੀ ਵਿਚ ਇਕ ਕਾਂਸੀ ਦਾ ਤਮਗਾ ਜਿੱਤਿਆ। ਕੁੜੀਆਂ ਨੇ ਟੇਬਲ ਟੈਨਿਸ ਵਿਚ ਦਸ ਸੋਨੇ ਦੇ ਤਮਗੇ ਅਤੇ ਇਕ ਕਾਂਸੀ ਦਾ ਤਮਗਾ, ਕ੍ਰਿਕਟ ਵਿਚ ਨੌਂ ਸੋਨੇ ਦੇ ਤਮਗੇ, ਬੈਡਮਿੰਟਨ ਵਿਚ ਦੋ ਸੋਨੇ ਦੇ ਤਮਗੇ, ਰੋਲਰ ਸਕੇਟਿੰਗ ਵਿਚ ਇਕ ਸੋਨੇ ਦਾ ਤਮਗਾ, ਐਥਲੈਟਿਕਸ ਵਿਚ ਇੱਕ ਚਾਂਦੀ ਦਾ ਤਮਗਾ ਅਤੇ ਕਰਾਟੇ ਵਿਚ ਇੱਕ ਚਾਂਦੀ ਦਾ ਤਮਗਾ ਜਿੱਤਿਆ। ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ 43 ਸੋਨੇ ਦੇ ਤਮਗੇ, ਚਾਰ ਚਾਂਦੀ ਦੇ ਤਮਗੇ ਅਤੇ ਚਾਰ ਕਾਂਸੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਖਿਡਾਰੀਆਂ, ਖੇਡ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇਕ ਬਹੁਤ ਵੱਡੀ ਪ੍ਰਾਪਤੀ ਹੈ। ਵਿਦਿਆਰਥੀਆਂ ਦਾ ਰਾਸ਼ਟਰੀ ਪੱਧਰ ’ਤੇ ਇਹ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਖ਼ਤ ਮਿਹਨਤ ਅਤੇ ਨਿਰੰਤਰ ਤਰੱਕੀ ਦੀ ਕਾਮਨਾ ਕੀਤੀ। ਇਸ ਮੌਕੇ ਪਦਮਸ਼੍ਰੀ ਪੁਰਸਕਾਰ ਜੇਤੂ ਡਾ. ਪੂਨਮ ਸੂਰੀ, ਡੀਏਵੀ ਮੈਨੇਜਮੈਂਟ ਕਮੇਟੀ, ਨਵੀਂ ਦਿੱਲੀ ਦੇ ਪ੍ਰਧਾਨ ਵੀਕੇ ਚੋਪੜਾ, ਡਾ. ਰਾਜੇਸ਼ ਕੁਮਾਰ ਅਤੇ ਵਿਦਿਆਰਥੀ ਆਦਿ ਮੌਜੂਦ ਸਨ।