ਸੰਤ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਦੀ ਯਾਦ ’ਚ ਬਰਸੀ ਸਮਾਗਮ 23 ਨੂੰ
ਸੰਤ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਦੀ ਯਾਦ 'ਚ ਬਰਸੀ ਸਮਾਗਮ 23 ਨੂੰ
Publish Date: Sun, 18 Jan 2026 06:37 PM (IST)
Updated Date: Sun, 18 Jan 2026 06:40 PM (IST)

ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਗੁਰੂ ਕਾ ਬਾਗ : ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਤੇ ਸੰਤ ਬਾਬਾ ਲੱਖਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਮਿੱਠੀ ਯਾਦ ’ਚ ਸਾਲਾਨਾ ਬਰਸੀ ਸਮਾਗਮ 23 ਜਨਵਰੀ ਨੂੰ ਡੇਰਾ ਕਾਰ ਸੇਵਾ ਗੁਰੂ ਕਾ ਬਾਗ ਵਿਖੇ ਸੰਤ ਬਾਬਾ ਸਤਨਾਮ ਸਿੰਘ, ਬਾਬਾ ਜਗੀਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਚਰਨ ਸਿੰਘ ਨੇ ਦੱਸਿਆ ਕਿ 21 ਜਨਵਰੀ ਨੂੰ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਸ ਦੇ 23 ਜਨਵਰੀ ਨੂੰ ਭੋਗ ਪੈਣਗੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਸਜਾਏ ਜਾਣ ਵਾਲੇ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕਥਾਵਾਚਕ ਭਾਈ ਕੁਲਵੰਤ ਸਿੰਘ ਅਤੇ ਢਾਡੀ ਜੱਥਾ ਭਾਈ ਮਨਦੀਪ ਸਿੰਘ ਪੋਹੀਰ ਤੋਂ ਇਲਾਵਾ ਹਜ਼ੂਰੀ ਰਾਗੀ ਗੁਰਦੁਆਰਾ ਗੁਰੂ ਕਾ ਬਾਗ ਦਾ ਜਥਾ ਰੱਬੀ ਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਤੇ ਸੰਤ ਮਹਾਪੁਰਸ਼ ਪਹੁੰਚ ਕੇ ਸੰਤਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਗੇ। ਇਸ ਮੌਕੇ ਬਾਬਾ ਮੰਗਲ ਸਿੰਘ ਤੋਲਾਨੰਗਲ, ਸਾਬਕਾ ਸਰਪੰਚ ਹਰਪਾਲ ਸਿੰਘ ਸੈਂਸਰਾ, ਗੁਰਦੀਪ ਸਿੰਘ ਘੁੱਕੇਵਾਲੀ, ਕਾਰਜ ਸਿੰਘ ਚੈਨਪੁਰ, ਅਮਰੀਕ ਸਿੰਘ ਬਟਾਲਾ, ਹਰਭਾਲ ਸਿੰਘ ਤੇੜਾ, ਸਾਬਕਾ ਸਰਪੰਚ ਤਰਸੇਮ ਸਿੰਘ ਤੇੜਾ, ਕਰਨੈਲ ਸਿੰਘ ਝੰਜੋਟੀ, ਜੋਬਨਜੀਤ ਸਿੰਘ ਭਿੱਟੇਵੱਡ, ਗੁਰਦੀਪ ਸਿੰਘ ਰੱਬ, ਸੁੱਚਾ ਸਿੰਘ ਸੈਂਸਰਾ, ਦਿਲਬਾਗ ਸਿੰਘ ਚੈਨਪੁਰ, ਗੁਰਜੰਟ ਸਿੰਘ ਭਿੱਡੇਵੱਡ, ਸਾਹਿਬ ਸਿੰਘ ਸੈਂਸਰਾ, ਜਗਬੀਰ ਸਿੰਘ ਤੋਲਾ ਨੰਗਲ, ਗੁਰਮਿੰਦਰ ਸਿੰਘ ਤੋਲਾ ਨੰਗਲ, ਜਗਜੀਤ ਸਿੰਘ ਘੁੱਕੇਵਾਲੀ, ਮੰਗਲ ਸਿੰਘ ਧੁੱਪਸੜੀ, ਜੈਮਲ ਸਿੰਘ ਚੈਨਪੁਰ, ਮਲਕੀਤ ਸਿੰਘ ਧਾਰੀਵਾਲ, ਜਸਪਾਲ ਸਿੰਘ ਨਾਗੀ, ਪਲਵਿੰਦਰ ਸਿੰਘ ਤੇੜਾ, ਫਤਿਹ ਸਿੰਘ ਬੱਗਾ, ਇੰਦਰਜੀਤ ਸਿੰਘ ਅਦਲੀਵਾਲ, ਜਗਜੀਤ ਸਿੰਘ ਕਿਆਂਮਪੁਰ, ਧਨਵੰਤ ਸਿੰਘ ਘੁੱਕੇਵਾਲੀ, ਚਰਨਜੀਤ ਸਿੰਘ ਭਿੱਟੇਵਡ, ਡਾ. ਬਚਿੱਤਰ ਸਿੰਘ ਕੋਟਲਾ, ਬਘੇਲ ਸਿੰਘ ਸੈਂਸਰਾ, ਸਤਨਾਮ ਸਿੰਘ ਚੈਨਪੁਰ ਆਦਿ ਹਾਜ਼ਰ ਸਨ।