ਸੇਂਟ ਸੋਲਜਰ ਏਲੀਟ ਕੈਂਬ੍ਰਿਜ ਸਕੂਲ ਦਾ ਉਦਘਾਟਨ ਅੱਜ ਹੋਵੇਗਾ
ਸੇਂਟ ਸੋਲਜਰ ਏਲੀਟ ਕੈਂਬਰਿਜ ਸਕੂਲ ਦਾ ਉਦਘਾਟਨ ਅੱਜ ਹੋਵੇਗਾ
Publish Date: Sun, 18 Jan 2026 06:30 PM (IST)
Updated Date: Sun, 18 Jan 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੇਂਟ ਸੋਲਜਰ ਏਲੀਟ ਕੈਂਬਰਿਜ ਸਕੂਲ ਦਾ ਉਦਘਾਟਨ ਸਮਾਗਮ 19 ਜਨਵਰੀ ਨੂੰ ਹੋਵੇਗਾ। ਸੇਂਟ ਸੋਲਜਰ ਏਲੀਟ ਕੈਂਬਰਿਜ ਸਕੂਲ ਸਿਗਨੇਚਰ ਗ੍ਰੀਨਜ਼ ਰਾਮਤੀਰਥ ਰੋਡ ਵਿਖੇ ਕੀਤੀ ਗਈ, ਜਿੱਥੇ ਇਹ ਐਲਾਨ ਕੀਤਾ ਗਿਆ ਕਿ ਨਵੀਂ ਬਣੀ ਸਕੂਲ ਇਮਾਰਤ ਦਾ ਉਦਘਾਟਨ ਸੋਮਵਾਰ 19 ਜਨਵਰੀ ਨੂੰ ਸਵੇਰੇ 11:30 ਵਜੇ ਸੰਤ ਬਾਬਾ ਪਰਮਾਨੰਦ, ਮੁਖੀ ਗੁਰਦੁਆਰਾ ਬਾਬਾ ਹੁੰਦਾਲ ਜੀ ਜੰਡਿਆਲਾ ਗੁਰੂ ਦੁਆਰਾ ਕੀਤਾ ਜਾਵੇਗਾ। ਇਸ ਸਮਾਰੋਹ ਵਿਚ ਪ੍ਰਸਿੱਧ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਸਿੱਖਿਅਤ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਨੇ ਇਹ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਮਨਦੀਪ ਕੌਰ ਡਾਇਰੈਕਟਰ-ਪ੍ਰਿੰਸੀਪਲ, ਅਮਰਪ੍ਰੀਤ ਕੌਰ ਡਾਇਰੈਕਟਰ-ਪ੍ਰਿੰਸੀਪਲ, ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈੱਲ ਪੰਜਾਬ, ਕਾਬੁਲ ਸਿੰਘ ਲਾਲੀ ਪ੍ਰਧਾਨ, ਚੇਅਰਮੈਨ ਜਸਵਿੰਦਰ ਸਿੰਘ ਕਾਹਲੋਂ ਅਤੇ ਸੁਸ਼ੌਨੀ ਗੁਲਾਟੀ ਮੌਜੂਦ ਸਨ। ਤਿੰਨ ਏਕੜ ਜ਼ਮੀਨ ਤੇ ਬਣੀ ਇਸ ਸ਼ਾਨਦਾਰ ਏਅਰ-ਕੰਡੀਸ਼ਨਡ ਇਮਾਰਤ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਇਮਾਰਤ ਨੂੰ ਪੂਰੀ ਤਰ੍ਹਾਂ ਆਧੁਨਿਕ ਸ਼ੈਲੀ ਵਿਚ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਮਿਆਰੀ ਸਿੱਖਿਆ, ਹਰ ਤਰ੍ਹਾਂ ਦੀਆਂ ਖੇਡਾਂ ਲਈ ਵਿਸ਼ਾਲ ਮੈਦਾਨ ਅਤੇ ਸਿਖਲਾਈ ਪ੍ਰਾਪਤ ਕੋਚ ਪ੍ਰਦਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕੈਂਬਰਿਜ ਪਾਠਕ੍ਰਮ ਅਨੁਸਾਰ ਤਿਆਰ ਕੀਤਾ ਜਾਵੇਗਾ। ਵਿਿਦਆਰਥੀਆਂ ਨੂੰ ਭਾਰੀ ਬੈਗ ਚੁੱਕਣ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਸਿੱਖਿਆ ਡੇ-ਬੋਰਡਿੰਗ ਪ੍ਰਣਾਲੀ ਅਧੀਨ ਦਿੱਤੀ ਜਾਵੇਗੀ ਅਤੇ ਬੱਚੇ ਸਿਰਫ਼ ਕਿੱਟ ਬੈਗ ਹੀ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਵਾਜਬ ਫੀਸਾਂ ਨਾਲ ਇਹ ਸਕੂਲ ਖੇਤਰ ਨੂੰ ਇੱਕ ਨਵੀਂ ਦਿਸ਼ਾ ਅਤੇ ਪਛਾਣ ਦੇਵੇਗਾ, ਭਵਿੱਖ ਦੇ ਚੋਟੀ ਦੇ ਖਿਡਾਰੀ, ਅਧਿਕਾਰੀ ਅਤੇ ਪੇਸ਼ੇਵਰ ਪੈਦਾ ਕਰੇਗਾ। ਉਦਾਹਰਣ ਵਜੋਂ ਹਾਲ ਹੀ ਦੇ ਸਾਲਾਂ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਵਰਗੇ ਪ੍ਰਸਿੱਧ ਖਿਡਾਰੀ ਸੇਂਟ ਸੋਲਜਰ ਗਰੁੱਪ ਆਫ਼ ਸਕੂਲਜ਼ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸੇਂਟ ਸੋਲਜਰ ਗਰੁੱਪ ਨੇ ਜੱਜ, ਡਾਕਟਰ, ਇੰਜੀਨੀਅਰ, ਪੁਲਿਸ ਅਧਿਕਾਰੀ ਅਤੇ ਹੋਰ ਬਹੁਤ ਸਾਰੇ ਪੇਸ਼ੇਵਰ ਪੈਦਾ ਕੀਤੇ ਹਨ। ਸੇਂਟ ਸੋਲਜਰ ਏਲੀਟ ਕੈਂਬਰਿਜ ਸਕੂਲ ਵੀ ਅਜਿਹੇ ਪ੍ਰਤਿਭਾਸ਼ਾਲੀ ਵਿਦਿਆਰਥੀ ਤਿਆਰ ਕਰੇਗਾ ਅਤੇ ਖੇਤਰ ਦੀ ਸੇਵਾ ਕਰੇਗਾ।