ਸਰਹੱਦੀ ਲੋਕ ਸੇਵਾ ਕਮੇਟੀ ਦੀ ਮੀਟਿੰਗ ਹੋਈ
ਸਰਹੱਦੀ ਲੋਕ ਸੇਵਾ ਕਮੇਟੀ ਦੀ ਮੀਟਿੰਗ ਹੋਈ
Publish Date: Sun, 18 Jan 2026 06:27 PM (IST)
Updated Date: Sun, 18 Jan 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੌਕ ਕਸੇਰੀਆ ਮਾਂ ਕਾਂਗੜਾ ਦੇਵੀ ਮੰਦਿਰ ਵਿਖੇ ਸਰਹੱਦੀ ਲੋਕ ਸੇਵਾ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਰਾਜੀਵ ਰੱਤਰਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਹੱਦੀ ਲੋਕ ਸੇਵਾ ਕਮੇਟੀ ਅੰਮ੍ਰਿਤਸਰ ਦਾ ਮੰਤਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਸ਼ਰਮਾ ਸੂਬਾ ਸਹਿ-ਪ੍ਰਚਾਰ ਮੰਤਰੀ, ਅੰਮ੍ਰਿਤਸਰ ਦੇ ਜਨਰਲ ਸਕੱਤਰ, ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਸੁਮਿਤ ਸ਼ਰਮਾ ਅਤੇ ਰਾਕੇਸ਼ ਮਹਿਰਾ ਮੀਟਿੰਗ ਵਿਚ ਸ਼ਾਮਲ ਹੋਏ। ਸਾਰਿਆਂ ਨੇ ਮਾਤਾ ਕਾਂਗੜਾ ਦੇਵੀ ਮੰਦਿਰ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮਾਂ ਕਾਂਗੜਾ ਦੇਵੀ ਮੰਦਿਰ ਦੇ ਮਹੰਤ ਪ੍ਰੇਮ ਪ੍ਰਕਾਸ਼ ਰੱਤਰਾ ਅਤੇ ਮਹੰਤ ਮਦਨ ਲਾਲ ਰੱਤਰਾ ਨੇ ਰਾਜ ਕੁਮਾਰ ਸ਼ਰਮਾ, ਐਡਵੋਕੇਟ ਸੁਮਿਤ ਸ਼ਰਮਾ ਅਤੇ ਰਾਕੇਸ਼ ਮਹਿਰਾ ਨੂੰ ਸਨਮਾਨਿਤ ਕੀਤਾ। ਰਾਜ ਕੁਮਾਰ ਸ਼ਰਮਾ ਅਤੇ ਐਡਵੋਕੇਟ ਸੁਮਿਤ ਸ਼ਰਮਾ ਨੇ ਵੀ ਮਹੰਤ ਪ੍ਰੇਮ ਪ੍ਰਕਾਸ਼ ਰੱਤਰਾ ਨੂੰ ਚੁਨਰੀ ਭੇਟ ਕਰ ਕੇ ਸਨਮਾਨਿਤ ਕੀਤਾ। ਰਾਜੀਵ ਰੱਤਰਾ ਨੇ ਕਿਹਾ ਕਿ ਉਹ ਆਪਣੇ ਤਨ, ਮਨ ਅਤੇ ਧਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਅਤੇ ਸਮਿਤੀ ਦੀ ਰੱਖਿਆਂ ਲਈ ਹਮੇਸ਼ਾ ਤਿਆਰ ਰਹਿਣਗੇ।