ਕੌਮੀ ਬਾਲੜੀ ਦਿਵਸ ਮੌਕੇ 24 ਬੇਟੀਆਂ ਦਾ ਸਨਮਾਨ 24 ਨੂੰ
ਮਾਣ ਧੀਆਂ 'ਤੇ ਸੋਸਾਇਟੀ ਵੱਲੋਂ ਕੌਮੀਂ ਬਾਲੜੀ ਦਿਵਸ ਮੌਕੇ 24 ਬੇਟੀਆਂ ਦਾ ਸਨਮਾਨ 24 ਨੂੰ
Publish Date: Sun, 18 Jan 2026 04:49 PM (IST)
Updated Date: Sun, 18 Jan 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ’ਤੇ’ ਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ) ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ 24 ਜਨਵਰੀ ਨੂੰ ਕੌਮੀ ਬਾਲੜੀ ਦਿਵਸ ਮੌਕੇ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਦੇ ਹਾਲ ਵਿਖ਼ੇ ਹੋਣ ਵਾਲੇ ਸਨਮਾਨ ਸਮਾਗਮ ਵਿਚ ਵਿਦਿਆ ਦੇ ਖ਼ੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ 24 ਹੋਣਹਾਰ ਬੇਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਣ ਧੀਆਂ ’ਤੇ ਸੁਸਾਇਟੀ ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆਂ, ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਇਕ ਮੰਚ ’ਤੇ ਖੜ੍ਹੇ ਕਰ ਕੇ ਪਿਛਲੇ ਡੇਢ ਦਹਾਕੇ ਤੋਂ ਭਰੂਣ ਹੱਤਿਆ ਖ਼ਿਲਾਫ਼ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਔਰਤਾਂ ਅਤੇ ਧੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਨ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ’ਚ ਵਿਲੱਖਣ ਪਛਾਣ ਬਣਾ ਕੇ ਏਸ਼ੀਆ ਅਤੇ ਇੰਡੀਆ ਬੁੱਕ ਵਿਚ ਨਾਂ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰ ਚੁੱਕੀ ਹੈ। ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੀਸੀਐੱਸ ਰਾਜੇਸ਼ ਸ਼ਰਮਾ, ਹਰਦੇਸ਼ ਸ਼ਰਮਾ, ਮਖਤੂਲ ਸਿੰਘ ਔਲਖ, ਐਡਵੋਕੇਟ ਅਜੈ ਕੁਮਾਰ ਵਰਮਾਨੀ, ਨਿਰਵੈਰ ਸਿੰਘ ਸਰਕਾਰੀਆ, ਪ੍ਰਿੰ. ਰਾਜੇਸ਼ ਪ੍ਰਭਾਕਰ, ਵਰਿੰਦਰ ਚਾਵਲਾ, ਮਨਪ੍ਰੀਤ ਕੌਰ, ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਰਣਜੀਤ ਕੌਰ ਸੰਧੂ, ਪ੍ਰਿੰ. ਅਮਰਜੀਤ ਕੌਰ, ਪ੍ਰਿੰ. ਮਨੀਸ਼ਾ ਧਾਨੁਕਾ, ਪ੍ਰਿੰ. ਪਰਮਜੀਤ ਕੌਰ, ਪ੍ਰਿੰ. ਵਸੁੰਧਰਾ ਬਾਂਸਲ, ਪ੍ਰਿੰ. ਪੂਜਾ ਪ੍ਰਭਾਕਰ, ਪ੍ਰਿੰ. ਅਨੀਤਾ ਬੱਤਰਾ, ਨਵਦੀਪ ਸਿੰਘ, ਪ੍ਰਿੰ. ਸੰਦੀਪ ਕੌਰ, ਗੁਰਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਮਾਹਲ, ਕੰਵਲਜੀਤ ਕੌਰ ਟੀਨਾ, ਸੀਮਾ ਚੋਪੜਾ, ਨਰਿੰਦਰ ਕੌਰ, ਕਰਮਜੀਤ ਕੌਰ ਜੱਸਲ, ਪਰਮਿੰਦਰ ਕੌਰ, ਵੀਨਾ ਮੱਟੂ ਦਾ ਵਿਸ਼ੇਸ ਸਹਿਯੋਗ ਰਹੇਗਾ।