ਖੇਮਕਾ ਨੇ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
ਖੇਮਕਾ ਨੇ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
Publish Date: Sun, 18 Jan 2026 04:37 PM (IST)
Updated Date: Sun, 18 Jan 2026 04:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਾਵਾ ਲਾਲ ਦਿਆਲ ਜੀ ਦੇ 671ਵੇਂ ਜਨਮ ਦਿਵਸ ’ਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿਚ ਹਿੱਸਾ ਲੈਣ ਵਾਲੇ ਸਮਾਜ ਸੇਵਕ ਅਨੁਜ ਖੇਮਕਾ ਸਾਬੂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ। ਰੱਥ ’ਤੇ ਬੈਠੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਮਾਜ ਸੇਵਕ ਅਨੁਜ ਖੇਮਕਾ ਨੂੰ ਮਾਲਾ ਪਹਿਨਾਈ ਤੇ ਪ੍ਰਸ਼ਾਦ ਦਿੱਤਾ। ਅਨੁਜ ਖੇਮਕਾ ਅਤੇ ਉਨ੍ਹਾਂ ਦੀ ਟੀਮ ਨੇ ਹਾਲ ਬਾਜ਼ਾਰ ਦੇ ਬਾਹਰ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਵੱਖ-ਵੱਖ ਥਾਵਾਂ ’ਤੇ ਬਾਵਾ ਲਾਲ ਜੀ ਦੇ ਜੈਕਾਰੇ ਲਗਾਏ ਗਏ। ਅਨੁਜ ਖੇਮਕਾ ਨੇ ਦੱਸਿਆ ਕਿ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਨ 20 ਜਨਵਰੀ ਮੰਗਲਵਾਰ ਨੂੰ ਬਾਵਾ ਲਾਲ ਦਿਆਲ ਮੰਦਰ ਵਿਖੇ ਮਨਾਇਆ ਜਾਵੇਗਾ ਅਤੇ ਵੱਖ-ਵੱਖ ਥਾਵਾਂ ’ਤੇ ਲੰਗਰ ਲਗਾਇਆ ਜਾਵੇਗਾ।