ਸ਼੍ਰੀ ਸ਼ਾਮ ਰਥ ਸ਼ੋਭਾ ਯਾਤਰਾ ਦਾ ਸ਼ਹਿਰ ’ਚ ਹੋਇਆ ਭਰਵਾਂ ਸਵਾਗਤ
ਸ਼੍ਰੀ ਸ਼ਾਮ ਰਥ ਸ਼ੋਭਾ ਯਾਤਰਾ ਦਾ ਸ਼ਹਿਰ ’ਚ ਹੋਇਆ ਭਰਵਾਂ ਸਵਾਗਤ
Publish Date: Sun, 18 Jan 2026 04:30 PM (IST)
Updated Date: Sun, 18 Jan 2026 04:34 PM (IST)
ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੋਹਣੀ ਮੱਸਿਆ ਦੇ ਸ਼ੁੱਭ ਦਿਹਾੜੇ ’ਤੇ ਸ੍ਰੀ ਪਹਾੜੀ ਮਾਤਾ ਸ਼ਾਮ ਦਰਬਾਰ ਸ਼ਨੀ ਧਾਮ ਮਹਿਤਾ ਰੋਡ ਅੰਮ੍ਰਿਤਸਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੀ ਸ਼ਾਮ ਰਥ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਇਹ ਸ਼ੁੱਭ ਯਾਤਰਾ ਸ਼੍ਰੀ ਸੀਤਲਾ ਮਾਤਾ ਮੰਦਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਹਾਲ ਬਾਜ਼ਾਰ, ਹਾਥੀ ਗੇਟ, ਟੈਲੀਫੋਨ ਐਕਸਚੇਂਜ, ਕਟੜਾ ਬੱਗੀਆਂ, ਰਾਮਬਾਗ, ਮਕਬੂਲਪੁਰਾ ਮਹਿਤਾ ਰੋਡ ਅਤੇ ਸ਼ਹਿਰ ਦੇ ਹੋਰ ਮੇਨ ਸਥਾਨਾਂ ਤੋਂ ਹੁੰਦੇ ਹੋਏ ਵਾਪਸੀ ਵੱਲਾ ਵਿਖੇ ਸ਼੍ਰੀ ਪਹਾੜੀ ਮਾਤਾ ਸ਼ਾਮ ਦਰਬਾਰ ਸਨੀ ਧਾਮ ਮੰਦਰ ਮਹਿਤਾ ਰੋਡ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੇ ਰਸਤੇ ਵਿਚ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਪਦਾਰਥਾਂ ਦੇ ਨਾਲ ਅਤੇ ਹੋਰ ਵੀ ਖਾਣ ਪੀਣ ਦੀ ਸਮੱਗਰੀ ਦੇ ਲੰਗਰ ਲਗਾਏ ਗਏ। ਸ਼ਹਿਰ ਦੇ ਪਤਵੰਤਿਆਂ ਵੱਲੋਂ ਇਹ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਪੰਡਤ ਮਹਿੰਦਰ ਪਾਲ ਅਤੇ ਪੰਡਿਤ ਅਜੇ ਸ਼ਾਸਤਰੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੱਢੀ ਗਈ।