ਚਾਈਨਾ ਡੋਰ ਤੋਂ ਬਚਣ ਲਈ ਫਲਾਈਓਵਰ ’ਤੇ ਜਾਣੋਂ ਰੋਕੇ ਦੋਪਹੀਆ ਵਾਹਨ ਚਾਲਕ
ਚਾਈਨਾ ਡੋਰ ਤੋਂ ਬਚਣ ਲਈ ਫਲਾਈਓਵਰ ’ਤੇ ਜਾਣ ਤੋਂ ਰੋਕੇ ਦੋ ਪਹੀਆ ਵਾਹਨ ਚਾਲਕ
Publish Date: Tue, 13 Jan 2026 07:39 PM (IST)
Updated Date: Wed, 14 Jan 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਲੋਹੜੀ ਤਿਉਹਾਰ ਮੌਕੇ ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ ਫਲਾਈਓਵਰ 'ਤੇ ਵਿਸ਼ੇਸ਼ ਨਾਕੇ ਲਗਾਏ ਅਤੇ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਦੋਪਹੀਆ ਵਾਹਨਾਂ ਨੂੰ ਫਲਾਈਓਵਰ ਰਾਹੀਂ ਪਾਰ ਕਰਨ ਤੋਂ ਸਖ਼ਤੀ ਨਾਲ ਮਨ੍ਹਾ ਕੀਤਾ। ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਏਸੀਪੀ ਟ੍ਰੈਫਿਕ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸ਼ਹਿਰ ਦੀ ਟ੍ਰੈਫਿਕ ਪੁਲਿਸ ਨੇ ਫਲਾਈਓਵਰ ਦੇ ਦੋਵੇਂ ਪਾਸੇ ਵਿਸ਼ੇਸ਼ ਨਾਕੇ ਲਗਾਏ ਅਤੇ ਦੋਪਹੀਆ ਵਾਹਨਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਪਲਾਸਟਿਕ ਡੋਰ ਦੇ ਹਾਦਸਿਆਂ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਫੈਲਾਉਂਦੇ ਹੋਏ ਉਨ੍ਹਾਂ ਨੂੰ ਫਲਾਈਓਵਰ ਦੇ ਹੇਠਾਂ ਤੋਂ ਲੰਘਣ ਦੀ ਹਿਦਾਇਤ ਦਿੱਤੀ ਗਈ। ਇਸ ਮੌਕੇ ਏਐੱਸਆਈ ਪ੍ਰਗਟ ਸਿੰਘ, ਏਐੱਸਆਈ ਅਮਰਜੀਤ ਸਿੰਘ ਤੇ ਏਐੱਸਆਈ ਅਸ਼ਵਨੀ ਕੁਮਾਰ ਸਮੇਤ ਪੁਲਿਸ ਮੁਲਾਜ਼ਮ ਮੌਜੂਦ ਸਨ।