ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਲੋਹੜੀ ਮੌਕੇ ਕੀਤੀ ਪਤੰਗਬਾਜ਼ੀ
ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਲੋਹੜੀ ਮੌਕੇ ਰਿਵਾਇਤੀ ਡੋਰ ਨਾਲ ਕੀਤੀ ਪਤੰਗਬਾਜ਼ੀ
Publish Date: Tue, 13 Jan 2026 07:27 PM (IST)
Updated Date: Wed, 14 Jan 2026 04:12 AM (IST)
* ਚਾਈਨਾ ਡੋਰ ਦੇ ਬਾਈਕਾਟ ਦਾ ਦਿੱਤਾ ਸੰਦੇਸ਼ ਫੋਟੋ-29 ਕੈਪਸ਼ਨ : ਰਿਵਾਇਤੀ ਡੋਰ ਨਾਲ ਪਤੰਗਬਾਜ਼ੀ ਕਰਦੇ ਹੋਏ ਭਾਜਪਾ ਨੇਤਾ ਅਕਸ਼ੈ ਸ਼ਰਮਾ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਹਲਕਾ ਉੱਤਰੀ ਤੋਂ ਭਾਜਪਾ ਨੇਤਾ ਅਕਸ਼ੈ ਸ਼ਰਮਾ ਨੇ ਲੋਹੜੀ ਦੇ ਤਿਉਹਾਰ ਮੌਕੇ ਰਿਵਾਇਤੀ ਡੋਰ ਨਾਲ ਪਤੰਗਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਚਾਈਨਾ ਡੋਰ ਤੋਂ ਦੂਰ ਰਹਿਣ ਅਤੇ ਇਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ। ਪਤੰਗ ਉਡਾਉਂਦੇ ਹੋਏ ਅਕਸ਼ੈ ਸ਼ਰਮਾ ਨੇ ਕਿਹਾ ਕਿ ਪਤੰਗਬਾਜ਼ੀ ਨੌਜਵਾਨਾਂ ਦਾ ਸ਼ੌਕ ਹੈ, ਪਰ ਕਿਸੇ ਵੀ ਸ਼ੌਕ ਲਈ ਕਿਸੇ ਦੀ ਜਾਨ ਨਾਲ ਖੇਡਣਾ ਠੀਕ ਨਹੀਂ। ਇਸੇ ਲਈ ਅੱਜ ਉਨ੍ਹਾਂ ਨੇ ਰਿਵਾਇਤੀ ਡੋਰ ਨਾਲ ਪਤੰਗ ਉਡਾ ਕੇ ਇਹ ਸੰਦੇਸ਼ ਦਿੱਤਾ ਕਿ ਸ਼ੌਕ ਨੂੰ ਜ਼ਿੰਦਾ ਰੱਖੋ, ਪਰ ਕਿਸੇ ਨੂੰ ਨੁਕਸਾਨ ਨਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਲੋਹੜੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਤਿਉਹਾਰ ਨੂੰ ਆਪਣੇ ਪਰਿਵਾਰ ਤੇ ਆਪਣਿਆਂ ਨਾਲ ਮਿਲਜੁਲ ਕੇ ਮਨਾਉਣ ਦੀ ਅਪੀਲ ਕੀਤੀ