ਕਿਸਾਨਾਂ ਨੇ ਕਰ ਮੁਕਤ ਸਮਝੌਤੇ ਦੀਆਂ ਕਾਪੀਆਂ ਸਾੜੀਆਂ
ਕਿਸਾਨਾਂ ਨੇ ਕਰ ਮੁਕਤ ਸਮਝੌਤੇ ਦੀਆਂ ਕਾਪੀਆਂ ਸਾੜੀਆਂ
Publish Date: Tue, 13 Jan 2026 07:26 PM (IST)
Updated Date: Wed, 14 Jan 2026 04:12 AM (IST)

ਫੋਟੋ-28 ਕੈਪਸ਼ਨ : ਲੋਹੜੀ ਦੇ ਭੁਗਿਆਂ ਵਿੱਚ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜਦੇ ਹੋਏ ਕਿਸਾਨ ਆਗੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ, ਮੁਦਰਾ ਕੋਸ ਫੰਡ ਕੌਮਾਂਤਰੀ ਅਦਾਰਿਆਂ ਦੀਆਂ ਦਿਸ਼ਾ ਨਿਰਦੇਸ਼ਿਤ ਕਾਰਪੋਰੇਟ ਹਾਊਸਸ ਪੱਖੀ ਨੀਤੀਆਂ ਤਹਿਤ ਲਿਆਂਦੇ ਜਾ ਰਹੇ ਭਾਰਤੀ ਲੋਕਾਂ ਵਿਰੁੱਧ ਕਾਨੂੰਨਾਂ ਖਿਲਾਫ ਪੰਜਾਬ ਦੀ ਜਨਤਾ ਨੇ ਅੱਜ ਲੋਹੜੀ ਦੇ ਭੁਗਿਆਂ ਵਿੱਚ ਕਾਲੇ ਕਨੂੰਨਾਂ ਦੀਆਂ ਕਾਪੀਆਂ, ਲੱਖਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾ, ਔਰਤਾਂ, ਵਿਦਿਆਰਥੀਆਂ, ਛੋਟੇ ਕਾਰੋਬਾਰੀਆਂ ਨੇ ਸਾੜ ਕੇ ਹਿੱਸਾ ਲਿਆ, ਕੜਾਕੇ ਦੀ ਠੰਢ ਦੇ ਬਾਵਜੂਦ ਇੰਨੇ ਵੱਡੇ ਪੱਧਰ ਤੇ ਲੋਕਾਂ ਦੀ ਸ਼ਮੂਲੀਅਤ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਦਾ ਗੁੱਸਾ ਸਾਫ ਦਿਖਾਈ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਜਿੱਥੇ ਲੋਕ ਵਿਰੋਧੀ ਕਾਲੇ ਕਾਨੂੰਨ ਲਿਆ ਰਹੀ ਹੈ, ਉੱਥੇ ਦੇਸ਼ ਦੇ ਫੈਡਰਲ ਟਾਂਚੇ ਨੂੰ ਸਟ ਮਾਰ ਰਹੀ ਹੈ। ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿਸ਼ਿਆਂ ’ਚ ਜ਼ਬਰਦਸਤੀ ਕਾਨੂੰਨ ਬਣਾ ਰਹੀ ਹੈ। ਮੋਰਚੇ ਨੇ ਅੱਜ ਦੇ ਪ੍ਰੋਗਰਾਮਾਂ ’ਚ ਮਤੇ ਪਾਸ ਕੀਤੇ ਪੰਜਾਬ ਅੰਦਰ ਸਟੇਟ ਸਪੋਂਸਰ ਨਸ਼ਾ ਆਪਣੀਆਂ ਸਿੱਖਰਾਂ ’ਤੇ ਹੈ, ਜਿਸ ਨੂੰ ਕੇਂਦਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਰੋਕਣ ਵਿੱਚ ਪੂਰੀ ਤਰਹਾਂ ਨਾ ਕਾਮਯਾਬ ਰਹੀ ਹੈ ਪੰਜਾਬ ਦੀ ਬੇਰੋਜ਼ਗਾਰ ਜਵਾਨੀ ਦਾ ਫਾਇਦਾ ਉਠਾ ਕੇ ਉਸ ਨੂੰ ਕਰਾਈਮ ਦੀ ਦੁਨੀਆ ਵਿੱਚ ਧੱਕਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਦੀ ਹਾਲਤ ਅਤਿ ਨਾਜੁਕ ਹੈ, ਜਿਸ ਤੇ ਹਰ ਪੰਜਾਬੀ ਚਿੰਤਿਤ ਹੈ। ਇਸ ਨੂੰ ਸੁਧਾਰਨ ਲਈ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਖਿਲਾਫ ਵੱਡੇ ਸੰਘਰਸ਼ਾਂ ਦੀ ਲੋੜ ਹੈ। ਅੱਜ ਦੇ ਪ੍ਰੋਗਰਾਮਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਕ੍ਰਾਂਤੀਕਾਰੀ, ਬੀਕੇਯੂ ਦੁਆਬਾ, ਬੀਕੇਯੂ ਆਜ਼ਾਦ,ਬੀਕੇਯੂ ਬਹਿਰਾਮ ਕੇ, ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਬੀਕੇਜੂ ਭਨੇੜੀ,ਬੀਕੇਐਮਯੂ, ਪੀਆਰਟੀਸੀ, ਪਨਬਸ, ਪੰਜਾਬ ਰੋਡਵੇਜ਼ ਹੋਰ ਭਰਾਤਰੀ ਜਥੇਬੰਦੀਆਂ ਨੇ ਵੀ ਸਹਿਯੋਗ ਦਿੱਤਾ।