ਆਪਸੀ ਭਾਈਚਾਰੇ ਦਾ ਪ੍ਰਤੀਕ ਲੋਹੜੀ : ਜੋਤਸਨਾ
ਆਪਸੀ ਭਾਈਚਾਰੇ ਦਾ ਪ੍ਰਤੀਕ ਲੋਹੜੀ : ਜੋਤਸਨਾ
Publish Date: Tue, 13 Jan 2026 06:42 PM (IST)
Updated Date: Wed, 14 Jan 2026 04:09 AM (IST)

ਫੋਟੋ-24 ਕੈਪਸ਼ਨ : ਲੋਹੜੀ ਦਾ ਤਿਉਹਾਰ ਮਨਾਉਣ ਮੌਕੇ ਸਟਾਫ ਤੇ ਲੜਕੀਆਂ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਾਰੰਸ ਰੋਡ ਵਿਖੇ ਸਥਿਤ ਐੱਨਐੱਸ ਲੁਕਸ ਸੈਲੂਨ ਐਂਡ ਅਕੈਡਮੀ ਅਤੇ ਤਰਨਤਾਰਨ ਵਿਖੇ ਸਥਿਤ ਨੇਲ ਸਟੂਡੀਓ ਵਿਖੇ ਲੋਹੜੀ ਦਾ ਤਿਉਹਾਰ ਐੱਮਡੀ ਜੋਤਸਨਾ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਅਕੈਡਮੀ ਦੀ ਐੱਮਡੀ ਜੋਤਸਨਾ ਸ਼ਰਮਾ ਨੇ ਲੜਕੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਲੋਹੜੀ ਸਿਰਫ਼ ਅੱਗ ਦੇ ਗੇੜ ਲਾਉਣ ਦਾ ਤਿਉਹਾਰ ਨਹੀਂ, ਸਗੋਂ ਇਹ ਕਿਸਾਨਾਂ ਦੀ ਮਿਹਨਤ, ਆਪਸੀ ਭਾਈਚਾਰੇ ਅਤੇ ਸਮ੍ਰਿੱਧ ਪੰਜਾਬੀ ਸੱਭਿਆਚਾਰ ਦੀ ਰੂਹ ਦਾ ਪ੍ਰਤੀਕ ਹੈ। ਲੋਹੜੀ ਮਿਹਨਤ, ਸੰਘਰਸ਼ ਅਤੇ ਸਮਰਪਣ ਦਾ ਸਨਮਾਨ ਕਰਨ ਵਾਲਾ ਤਿਉਹਾਰ ਹੈ। ਉਨ੍ਹਾਂ ਵੱਲੋਂ ਚਾਈਨੀਜ਼ ਡੋਰ ਦੇ ਖਿਲਾਫ਼ ਸਖ਼ਤ ਸੰਦੇਸ਼ ਦਿੰਦਿਆਂ ਲੋਕਾਂ ਨੂੰ ਇਸ ਦਾ ਪੂਰਨ ਤੌਰ ’ਤੇ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਬੱਚਿਆਂ ਅਤੇ ਆਮ ਲੋਕਾਂ ਦੀ ਜਾਨ ਲਈ ਬਹੁਤ ਖ਼ਤਰਨਾਕ ਹੈ, ਇਸ ਲਈ ਤਿਉਹਾਰਾਂ ਨੂੰ ਪੂਰੀ ਤਰ੍ਹਾਂ ਸੱਭਿਆਚਾਰਕ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਖਾਸ ਕਰਕੇ ਬੱਚਿਆਂ ਨੂੰ ਚਾਈਨੀਜ਼ ਡੋਰ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਤਿਉਹਾਰ ਸਦਾ ਖੁਸ਼ੀ, ਭਾਈਚਾਰੇ ਅਤੇ ਮਿਲਜੁਲ ਕੇ ਮਨਾਉਣੇ ਚਾਹੀਦੇ ਹਨ। ਸਮਾਗਮ ਦੇ ਅੰਤ ਵਿਚ ਲੋਹੜੀ ਦੀ ਪਾਵਨ ਅੱਗ ਅੱਗੇ ਅਰਦਾਸ ਕਰਦਿਆਂ ਲੜਕੀਆਂ ਨੂੰ ਮੂੰਗਫ਼ਲੀ ਤੇ ਰਿਓੜੀਆਂ ਵੀ ਵੰਡੀਆਂ।