ਬਜ਼ਾਰ ਸੁੰਨੇ ਰਹੇ, ਛੱਤਾਂ ’ਤੇ ਲੱਗੀਆਂ ਰੋਣਕਾਂ
ਬਜ਼ਾਰ ਸੰੁਨੇ ਰਹੇ, ਛੱਤਾਂ ’ਤੇ ਲੱੱਗੀਆਂ ਰੋਣਕਾਂ
Publish Date: Tue, 13 Jan 2026 06:40 PM (IST)
Updated Date: Wed, 14 Jan 2026 04:09 AM (IST)

* ਹਨੇਰਾ ਹੋਣ ਤੱਕ ਛੱਤਾਂ ਤੋਂ ਕਾਟਾ ਬੋਅ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਫੋਟੋ-19-20 ਫੋਟੋ ਕੈਪਸ਼ਨ, ਘਰਾਂ ਦੀਆਂ ਛੱਤਾਂ ’ਤੇ ਪਤੰਗਬਾਜ਼ੀ ਕਰਦੇ ਨੌਜਵਾਨ। ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਜਿਵੇਂ ਬਸੰਤ ਪੰਚਮੀ ਵਾਲੇ ਦਿਨ ਲਹਿੰਦੇ ਪੰਜਾਬ ਲਾਹੌਰ ’ਚ ਪਤੰਗਬਾਜ਼ੀ ਦੀ ਖ਼ਾਸ ਰਵਾਇਤ ਹੈ, ਇਵੇਂ ਹੀ ਲੋਹੜੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਤੇ ਆਸ-ਪਾਸ ਦੇ ਕਸਬਿਆਂ ’ਚ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਪਤੰਗਬਾਜ਼ੀ ਸਿਖਰਾਂ ’ਤੇ ਰਹੀ। ਜਿਸ ਕਰ ਕੇ ਸ਼ਹਿਰ ਦੇ ਬਜ਼ਾਰ ਬੇਰੋਣਕੇ ਤੇ ਸੁੰਨੇ ਰਹੇ। ਜਦਕਿ ਘਰਾਂ ਦੀਆਂ ਛੱਤਾਂ ’ਤੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਬੱਚੇ, ਨੌਜਵਾਨ, ਹਰ ਵਰਗ ਲੋਕ ਟੋਲਿਆਂ ’ਚ ਪਤੰਗਬਾਜ਼ੀ ਕਰਦੇ ਦਿਖਾਈ ਦਿੱਤੇ। ਹਰ ਪਾਸੇ ਘਰਾਂ ਦੇ ਬਨੇਰਿਆਂ ’ਤੇ ਕੰਨ ਪਾੜਵੇਂ ਲਾਊਡ ਸਪੀਕਰਾਂ ਦੇ ਸ਼ੋਰ ਨਾਲ ਕਾਟਾ ਬੋਅ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਵਧੇਰੇ ਕਰ ਕੇ ਪਤੰਗਾਂ ਉਡਾਉਣ ਲਈ ਸਿੰਥੈਟਿਕ ਘਾਤਕ ਡ੍ਰੈਗਨ ਡੋਰ ਦੀ ਵਰਤੋਂ ਹੋਈ। ਕਈ ਨੌਜਵਾਨਾਂ ਹੱਥ ਕੱਟੇ ਜਾਣ ਤੋਂ ਬਚਣ ਲਈ ਉਂਗਲਾਂ ’ਤੇ ਟੇਪਾਂ ਲਪੇਟੀਆਂ ਹੋਈਆਂ ਸਨ। ਫਿਰ ਵੀ ਹੱਥਾਂ ਵਿਚੋਂ ਖੂਨ ਰਿਸ ਰਿਹਾ ਸੀ। ਚਾਈਨਾ ਡੋਰ ਦੀ ਵਰਤੋਂ ਤੋਂ ਰੋਕਣ ਲਈ ਨਾ ਹੀ ਡਰੋਨ ਤੇ ਪੁਲਿਸ ਪਾਰਟੀਆਂ ਕਿਧਰੇ ਦਿਖਾਈ ਨਾ ਦੇਣ ਕਾਰਨ ਨੌਜਵਾਨਾਂ ਦੇ ਹੌਂਸਲੇ ਬੁਲੰਦ ਰਹੇ। ਜਦੋਂ ਚਾਈਨਾ ਡੋਰ ਤੇ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਵੱਲੋਂ ਲਾਈ ਗਈ ਪਾਬੰਦੀ ਬਾਰੇ ਪੁੱਛਿਆ ਤਾਂ ਨੌਜਵਾਨਾਂ ਦਾ ਸਿੱਧੇ ਤੋਰ ’ਤੇ ਕਹਿਣਾ ਸੀ ਕਿ ਦੇਸੀ ਡੋਰ ਨਾਲ ਪਤੰਗ ਉਡਾਉਣਾ ਬੇਇਜ਼ਤੀ ਕਰਾਉਣਾ ਤੇ ਪੈਸੇ ਦੀ ਬਰਬਾਦੀ ਹੈ। ਕਿਉਂਕਿ ਪੇਚਿਆਂ ਦੌਰਾਨ ਚਾਈਨਾ ਡੋਰ ਅੱਗੇ ਦੇਸੀ ਡੋਰ ਨਾਲ ਉਡਾਈ ਪਤੰਗ ਟਿਕਦੀ ਨਹੀਂ ਹੈ। ਪਤੰਗ ਦੇ ਸ਼ੋਕੀਨਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਹੀ ਡੋਰ ਇਕੱਠੀ ਕਰ ਲਈ ਗਈ ਸੀ। ਇਕ ਘਰ ਦੀ ਛੱਤ ਤੇ ਖੜ੍ਹੇ ਨੌਜਵਾਨਾਂ ਕਿਹਾ ਕਿ ਸ਼ਾਮ ਪੰਜ ਵਜੇ ਤੱਕ ਡੋਰ ਲਈ 35 ਹਜ਼ਾਰ ਤੋਂ ਵੱਧ ਖਰਚ ਕਰ ਚੁੱਕੇ ਹਨ। ਪਤੰਗਾਂ ਦੀ ਲਾਗਤ ਇਸ ਤੋਂ ਵੱਖਰੀ ਹੈ। ਮੁੱਕਦੀ ਗੱਲ੍ਹ ਇਹ ਕਿ ਡਰੈਗਨ ਡੋਰ ਤੋਂ ਹਾਦਸਿਆਂ ਤੋਂ ਬਚਣ ਲਈ ਪੁਲਿਸ ਪ੍ਰਸਾਸ਼ਨ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਪਰ ਥਾਣਾ ਵੇਰਕਾ ਦੀ ਪੁਲਿਸ ਡੋਰ ਦੀ ਵਿਕਰੀ ਤੇ ਵਰਤੋਂ ਤੇ ਨਿਗਰਾਨੀ ਕਰਦੀ ਰਹੀ।