ਵਾਈਸ ਆਫ ਅੰਮ੍ਰਿਤਸਰ ਨੇ ਯਤੀਮਖਾਨੇ ਦੇ ਬੱਚਿਆਂ ਨਾਲ ਮਨਾਈ ਲੋਹੜੀ
ਵਾਇਸ ਆਫ ਅੰਮ੍ਰਿਤਸਰ ਨੇ ਯਤੀਮ ਖਾਨੇ ਦੇ ਬੱਚਿਆਂ ਨਾਲ ਮਨਾਈ ਲੋਹੜੀ
Publish Date: Tue, 13 Jan 2026 06:32 PM (IST)
Updated Date: Wed, 14 Jan 2026 04:09 AM (IST)
ਫੋਟੋ-10 ਕੈਪਸਨ - ਬੱਚਿਆਂ ਨਾਲ ਲੋਹੜੀ ਮਨਾਉਣ ਮੌਕੇ ਪ੍ਰਧਾਨ ਇੰਦੂ ਅਰੋੜਾ, ਸੈਕਟਰੀ ਰਾਜਾ ਇਕਬਾਲ ਸਿੰਘ ਤੇ ਸੰਸਥਾਂ ਦੇ ਆਗੂ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਾਈਸ ਆਫ ਅੰਮ੍ਰਿਤਸਰ ਸਮਾਜ ਸੇਵੀ ਸੰਸਥਾ ਵੱਲੋਂ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀਘਰ ਵਿਖੇ ਬੱਚਿਆਂ ਨਾਲ ਲੋਹੜੀ ਮਨਾਈ ਗਈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਸਥਾ ਦੀ ਪ੍ਰਧਾਨ ਇੰਦੂ ਅਰੋੜਾ ਅਤੇ ਸੈਕਟਰੀ ਰਾਜਾ ਇਕਬਾਲ ਸਿੰਘ ਨੇ ਕਿਹਾ ਕਿ ਯਤੀਮਖਾਨੇ ਦੇ ਬੱਚਿਆਂ ਨਾਲ ਸੰਸਥਾ ਵਲੋਂ ਲੋਹੜੀ ਮਨਾਈ ਗਈ ਹੈ। ਬੱਚਿਆਂ ਨੂੰ ਥਰਮਲ ਅਤੇ ਹੋਰ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ ਹੈ। ਇਸ ਮੌਕੇ ਸੰਸਥਾ ਦੇ ਕਾਰਜਕਾਰਨੀ ਮੈਂਬਰ ਤਰੁਣ ਅਗਰਵਾਲ ਅਤੇ ਵਿਕਾਸ ਅਰੋੜਾ ਨੇ ਕਿਹਾ ਕਿ ਸੰਸਥਾ ਨੂੰ ਇਨ੍ਹਾਂ ਬੱਚਿਆਂ ਨਾਲ ਦਿਨ ਗੁਜ਼ਾਰ ਕੇ ਮਾਨਸਿਕ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਸੰਸਥਾ ਵੱਲੋਂ ਪਿਛਲੇ ਵਰ੍ਹੇ ਦੌਰਾਨ ਵੀ ਬੱਚਿਆਂ ਨਾਲ ਲੋਹੜੀ ਮਨਾਈ ਗਈ ਸੀ। ਇਸ ਮੌਕੇ ਸੰਸਥਾ ਦੇ ਕਾਰਜਕਾਨੀ ਮੈਂਬਰ ਵਲੰਟੀਅਰ ਅਤੇ ਯਤੀਮਖਾਨਾ ਪ੍ਰਬੰਧਕ ਮੌਜੂਦ ਸਨ।