‘ਬੀਨੂੰ ਕਪੂਰ ਲਕਸ ਸੈਲੂਨ-ਅਕੈਡਮੀ’ ’ਚ ਮਨਾਈ ਲੋਹੜੀ
‘ਬੀਨੂੰ ਕਪੂਰ ਲਕਸ ਸੈਲੂਨ-ਅਕੈਡਮੀ’ ’ਚ ਮਨਾਈ ਲੋਹੜੀ
Publish Date: Tue, 13 Jan 2026 06:26 PM (IST)
Updated Date: Wed, 14 Jan 2026 04:07 AM (IST)

ਫੋਟੋ-23 ਕੈਪਸ਼ਨ : ਲੋਹੜੀ ਦੇ ਤਿਉਹਾਰ ਮੌਕੇ ਸਟਾਫ ਨਾਲ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਪ੍ਰਸਿੱਧ ਮੇਅਕਪ ਆਰਟਿਸਟ ਬੀਨੂੰ ਕਪੂਰ। ਇਹ ਤਿਉਹਾਰ ਸਾਰਿਆਂ ਲਈਆਂ ਖੁਸ਼ੀਆਂ ਲੈ ਕੇ ਆਉਂਦਾ : ਬੀਨੂੰ ਕਪੂਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਨਜ਼ਦੀਕ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਪ੍ਰਸਿੱਧ ਮੇਅਕਪ ਆਰਟਿਸਟ ਬੀਨੂੰ ਕਪੂਰ ਅਤੇ ਪ੍ਰਬੰਧਕ ਜਤਿਨ ਕਪੂਰ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਸਮੂਹ ਸਟਾਫ ਨੂ ਲੋਹੜੀ ਦੇ ਤੋਹਫੇ ਪ੍ਰਦਾਨ ਕੀਤੇ ਗਏ ਅਤੇ ਖੁਸ਼ੀਆਂ ਮਨਾ ਕੇ ਸ਼ੁਭਕਮਾਨਾਵਾਂ ਦਿੱਤੀਆਂ ਗਈਆਂ। ਬੀਨੂੰ ਕਪੂਰ ਨੇ ਕਿਹਾ ਕਿ ਇਹ ਤਿਉਹਾਰ ਸਾਰਿਆਂ ਲਈਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਵੀ ਹੈ। ਉਨ੍ਹਾਂ ਲੋਹੜ੍ਹੀ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲੋਕ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਲੈ ਕੇ ਦੇਣ ਅਤੇ ਦੇਸੀ ਧਾਗੇ ਦੀ ਡੋਰ ਨਾਲ ਪਤੰਗਬਾਜੀ ਕਰਨ। ਉਨ੍ਹਾਂ ਕਿਹਾ ਕਿ ਲੋਹੜੀ ਤਿਉਹਾਰ ਔਰਤ ਦੀ ਸ਼ਕਤੀ ਦਾ ਚਿੰਨ ਹੈ। ਲੋਹੜੀ ਦੇ ਤਿਉਹਾਰ ਨਾਲ ਸਬੰਧਤ ਗੀਤ ਗਾਏ ਅਤੇ ਭੁੱਗਾ ਬਾਲ ਕੇ ਖੁਸ਼ੀਆਂ ਮਨਾਈਆਂ। ਇਥੇ ਜਿਕਰਯੋਗ ਹੈ ਕਿ ਬੀਨੂੰ ਕਪੂਰ ਨੇ ਕਈ ਲੜਕੀਆਂ ਨੂੰ ਹੁਨਰਮੰਦ ਬਣਾ ਚੁੱਕੇ ਹਨ ਅਤੇ ਉਹ ਲੜਕੀਆਂ ਸਫਲਤਾ ਪੂਰਵਕ ਅੱਜ ਆਪਣਾ ਕੰਮ ਕਰ ਰਹੀਆਂ ਹਨ। ਬੀਨੂੰ ਕਪੂਰ ਹੁਣ ਤੱਕ ਕਈ ਪ੍ਰਸਿੱਧ ਮਾਡਲਜ਼ ਅਤੇ ਬ੍ਰਾਈਡਲ ਮੇਅਕਪ ਕਰ ਚੁੱਕੀ ਹੈ ਅਤੇ ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਨਜ਼ਦੀਕ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਵਿਚ ਬੱਚਿਆਂ ਨੂੰ ਸਕਿਨ ਤੇ ਮੇਅਕਪ ਨਾਲ ਸਬੰਧਤ ਕੋਰਸ ਵੀ ਕਰਵਾਏ ਜਾਂਦੇ ਹਨ।