ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਰ 'ਚ ਦੁਰਗਾ ਸਤੂਤੀ ਦਾ ਪਾਠ ਸ਼ੁਰੂ
ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਰ 'ਚ ਦੁਰਗਾ ਸਤੂਤੀ ਦਾ ਪਾਠ ਸ਼ੁਰੂ
Publish Date: Tue, 13 Jan 2026 05:40 PM (IST)
Updated Date: Wed, 14 Jan 2026 04:04 AM (IST)
ਫੋਟੋ-7 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੰਤ ਆਰਤੀ ਦੇਵ ਮਹਾਰਾਜ ਦੇ 47ਵੇਂ ਅਵਤਰਨ ਦਿਵਸ ਸਬੰਧੀ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਰ, ਕਰਤਾਰ ਨਗਰ ਵਿਖੇ ਦੁਰਗਾ ਸਤੂਤੀ ਦੇ ਪਾਠ ਸ਼ੁਰੂ ਕੀਤੇ ਗਏ ਹਨ। ਭਗਤਾਂ ਨੇ ਸਮੂਹਿਕ ਤੌਰ ਤੇ ਦੁਰਗਾ ਸਤੂਤੀ ਦਾ ਪਾਠ ਕੀਤਾ। ਇਹ ਪਾਠ 3 ਮਾਰਚ ਤੱਕ ਜਾਰੀ ਰਹਿਣਗੇ। ਪਹਿਲਾ ਦੁਰਗਾ ਸਤੂਤੀ ਪਾਠ ਅਮਿਤ ਕੁਮਾਰ ਤੇ ਸੁਮਿਤ ਸ਼ਾਸਤਰੀ ਦੇ ਘਰ ਆਰਤੀ ਭਵਨ ਵਿਖੇ ਕੀਤਾ ਗਿਆ। ਸੰਤ ਆਰਤੀ ਦੇਵਾ ਨੇ ਕਿਹਾ ਕਿ ਦੁਰਗਾ ਸਤੂਤੀ ਦਾ ਪਾਠ ਸਾਡੇ ਅੰਦਰ ਇਕ ਨਵੀਂ ਚੇਤਨਾ ਪੈਦਾ ਕਰਦਾ ਹੈ। ਔਰਤਾਂ ਲਈ ਸਤਿਕਾਰ ਪੈਦਾ ਕਰਦਾ ਹੈ ਤੇ ਸ਼ਕਤੀ ਦਾ ਪ੍ਰਤੀਕ ਹੈ। ਸਾਨੂੰ ਸਾਰਿਆਂ ਨੂੰ ਦੁਰਗਾ ਸਤੂਤੀ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਮਾਂ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ।