ਸ਼ੈਸਨ ਜੱਜ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਦਿੱਤਾ ਸੁਨੇਹਾ
ਸ਼ੈਸਨ ਜੱਜ ਨੇ 'ਬੇਟੀ ਬਚਾਓ ਬੇਟੀ ਪੜ੍ਹਾਓ' ਦਾ ਦਿੱਤਾ ਸੁਨੇਹਾ
Publish Date: Tue, 13 Jan 2026 05:33 PM (IST)
Updated Date: Wed, 14 Jan 2026 04:04 AM (IST)

* ਸਟੇਟ ਆਫਟਰ ਕੇਅਰ ਹੋਮ, ਅੰਮ੍ਰਿਤਸਰ ’ਚ ਬੱਚੀਆਂ ਲਈ ਲੋਹੜੀ ਤਿਉਹਾਰ ਮਨਾਇਆ ਫੋਟੋ-16 ਕੈਪਸ਼ਨ : ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਟੇਟ ਆਫਟਰ ਕੇਅਰ ਹੋਮ, ਮਜੀਠਾ ਰੋਡ ਅੰਮ੍ਰਿਤਸਰ ਵਿਚ ਰਹਿ ਰਹੀਆਂ ਬੱਚੀਆਂ ਨਾਲ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ, ਖੁਸ਼ੀ ਅਤੇ ਪਿਆਰ ਨਾਲ ਮਨਾਇਆ ਗਿਆ। ਇਹ ਸਮਾਗਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ), ਅੰਮ੍ਰਿਤਸਰ ਤਹਿਤ ਕਰਵਾਇਆ ਗਿਆ, ਜੋ ਕਿ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪ੍ਰਸ਼ਾਸਕੀ ਜੱਜ, ਸੈਸ਼ਨ ਡਵੀਜਨ ਅੰਮ੍ਰਿਤਸਰ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਸਟੇਟ ਲੀਗਲ ਸਰਵਿਿਸਜ਼ ਅਥਾਰਟੀ, ਐਸਏਐਸ ਨਗਰ (ਮੋਹਾਲੀ), ਜਸਟਿਸ ਰੋਹਿਤ ਕਪੂਰ, ਪ੍ਰਸ਼ਾਸਕੀ ਜੱਜ, ਸੈਸ਼ਨ ਡਵੀਜਨ ਅੰਮ੍ਰਿਤਸਰ ਦੀ ਅਗਵਾਈ ਅਤੇ ਮੈਂਬਰ ਸਕੱਤਰ, ਪੰਜਾਬ ਸਟੇਟ ਲੀਗਲ ਸਰਵਿਿਸਜ਼ ਅਥਾਰਟੀ, ਐਸਏਐਸ ਨਗਰ (ਮੋਹਾਲੀ) ਦੀ ਰਹਿਨੁਮਾਈ ਹੇਠ ਇਨਵਿਕਟਸ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਜਤਿੰਦਰ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਅਤੇ ਅਮਰਦੀਪ ਸਿੰਘ ਬੈਂਸ ਸਕੱਤਰ, ਡੀਐਲਐਸਏ ਅੰਮ੍ਰਿਤਸਰ ਵੱਲੋਂ ਕੀਤੀ ਗਈ। ਉਨ੍ਹਾਂ ਦੀ ਹਾਜ਼ਰੀ ਅਤੇ ਬੱਚੀਆਂ ਨਾਲ ਸੰਵਾਦ ਨੇ ਸਮਾਗਮ ਨੂੰ ਹੋਰ ਵੀ ਪ੍ਰੇਰਣਾਦਾਇਕ ਬਣਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਜਤਿੰਦਰ ਕੌਰ ਚੇਅਰਪਰਸਨ ਡੀਐਲਐਸਏ-ਕਮ-ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ ਨੇ ਬੱਚੀਆਂ ਦੀ ਸੁਰੱਖਿਆ ਅਤੇ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਬੱਚੀਆਂ ਨਾਲ ਲੋਹੜੀ ਮਨਾਉਣਾ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੁਨੇਹਾ ਮਜ਼ਬੂਤ ਕਰਦਾ ਹੈ। ਹਰ ਬੱਚੀ ਪਿਆਰ, ਸੁਰੱਖਿਆ ਅਤੇ ਬਰਾਬਰ ਸਿੱਖਿਆ ਦੇ ਮੌਕਿਆਂ ਦੀ ਹੱਕਦਾਰ ਹੈ, ਜੋ ਉਸ ਨੂੰ ਆਤਮਨਿਰਭਰ ਅਤੇ ਆਤਮਵਿਸ਼ਵਾਸੀ ਬਣਾਉਂਦੇ ਹਨ। ਬੱਚੀਆਂ ਦੀ ਭਲਾਈ ਅਤੇ ਸੁਵਿਧਾਵਾਂ ਨੂੰ ਧਿਆਨ ਵਿਚ ਰੱਖਦਿਆਂ, ਇਨਵਿਕਟਸ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਸੰਸਥਾਪਕ ਅਤੇ ਡਾਇਰੈਕਟਰ ਮਨਜੋਤ ਢਿੱਲੋਂ ਵੱਲੋਂ ਸਟੇਟ ਆਫਟਰ ਕੇਅਰ ਹੋਮ ਨੂੰ ਇਕ ਵਾਸ਼ਿੰਗ ਮਸ਼ੀਨ ਭੇਟ ਕੀਤੀ ਗਈ, ਜਿਸ ਨਾਲ ਰਹਾਇਸ਼ੀਆਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਸੁਖਾਲੀ ਹੋਵੇਗੀ। ਇਸ ਸਮਾਗਮ ਨੇ ਨਾ ਸਿਰਫ਼ ਲੋਹੜੀ ਦੀ ਅਸਲ ਭਾਵਨਾ - ਖੁਸ਼ੀ, ਨਿੱਘ ਅਤੇ ਏਕਤਾ - ਨੂੰ ਦਰਸਾਇਆ, ਸਗੋਂ ਬੱਚੀਆਂ ਨੂੰ ਬਚਾਉਣ, ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਹਰ ਕੁੜੀ ਲਈ ਮਾਣ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਦਾ ਇੱਕ ਮਜ਼ਬੂਤ ਸਮਾਜਿਕ ਸੰਦੇਸ਼ ਵੀ ਦਿੱਤਾ।