- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਯੂਨੀਵਰਸਿਟੀ ’ਚ ਧੀਆਂ ਦੀ ਲੋਹੜੀ ਸ਼ਾਨਦਾਰ ਢੰਗ ਨਾਲ ਮਨਾਈ

* ਔਜਲਾ ਬ੍ਰਦਰਜ਼, ਗਲੋਰੀ ਬਾਵਾ, ਬੀਬੀ ਰਣਜੀਤ ਕੌਰ ਤੇ ਬੀਬਾ ਕਮਲ ਸਿੱਧੂ ਨੇ ਧੀਆਂ ਦੀ ਲੋਹੜੀ ਦੇ ਗੀਤ ਗਾ ਲੋਹੜੀ ਦਾ ਰੰਗ ਬੰਨ੍ਹਿਆ
ਫੋਟੋ-15
ਕੈਪਸ਼ਨ : ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਲੋਹੜੀ ਦੀਆਂ ਰਸਮਾਂ ਨਿਭਾਉਂਦੇ ਹੋਏ ਮਹਿਮਾਨ ਤੇ ਪ੍ਰਮੁੱਖ ਸ਼ਖਸੀਅਤਾਂ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਤਰਰਾਸ਼ਟਰੀ ਸੱਭਿਆਚਾਰਕ ਮੰਚ (ਕੈਨੇਡਾ, ਭਾਰਤ, ਯੂਐੱਸਏ, ਯੂਕੇ) ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਅਤੇ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਾਂਝੇ ਰੂਪ ਵਿੱਚ ਸਥਾਨਕ ਯੂਨੀਵਰਸਿਟੀ ਦੇ ਵਿਹੜੇ ਵਿੱਚ 'ਵਿਰਾਸਤ-ਏ-ਪੰਜਾਬ: ਲੋਹੜੀ ਧੀਆਂ' ਦੀ ਦਾ ਸੂਬਾ ਪੱਧਰੀ ਸਮਾਗਮ ਸ਼ਾਨਦਾਰ ਢੰਗ ਨਾਲ ਸਥਾਨਕ ਯੂਨੀਵਰਸਿਟੀ ਦੇ ਵਿਹੜੇ ਵਿੱਚ ਮਨਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਡੀਨ ਭਸ਼ਾਵਾਂ ਤੇ ਮੁਖੀ ਪੰਜਾਬੀ ਵਿਭਾਗ ਡਾਕਟਰ ਰਮਿੰਦਰ ਕੌਰ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਡਾ. ਸੁਰਿੰਦਰ ਕੌਰ ਡੀਨ ਅਕਾਦਮਿਕ ਸਥਾਨਕ ਯੂਨੀਵਰਸਿਟੀ ਸ਼ਾਮਿਲ ਹੋਏ। ਜਦੋਂ ਕਿ ਇਸ ਸਮਾਗਮ ਦੀ ਸਮੁੱਚੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ (ਸਾਬਕਾ) ਗੁਰਦਾਸਪੁਰ ਤੇ ਅੰਮ੍ਰਿਤਸਰ ਡਾਕਟਰ ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਨੇ ਕੀਤੀ। ਇਸ ਸਮਾਰੋਹ ਵਿਚ ਡਾ. ਸੁਖਬੀਰ ਕੌਰ ਮਾਹਲ ਸਾਬਕਾ ਪ੍ਰਿੰਸੀਪਲ ਤੇ ਮੈਂਬਰ ਮੈਨੇਜਮੈਂਟ ਕਮੇਟੀ ਖ਼ਾਲਸਾ ਯੂਨੀਵਰਸਿਟੀ, ਡਾਕਟਰ ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਭਲਾਈ ਅਫ਼ਸਰ ਗੁਰਦਾਸਪੁਰ, ਬਜਿੰਦਰ ਸਿੰਘ ਸਹਾਇਕ ਡਾਇਰੈਕਟਰ ਇਨਕਮ ਟੈਕਸ ਭਾਰਤ ਸਰਕਾਰ ਅਤੇ ਸਮਾਜ ਸੇਵੀ ਸਤਬੀਰ ਸਿੰਘ ਅੰਮ੍ਰਿਤਸਰ ਨੇ ਮਹਿਮਾਨ-ਏ-ਖ਼ਾਸ ਵਜੋਂ ਸ਼ਿਰਕਤ ਕੀਤੀ। ਧੀਆਂ ਨੂੰ ਸਮਰਪਿਤ ਇਸ ਲੋਹੜੀ ਦੇ ਸੂਬਾ ਪੱਧਰੀ ਸਮਾਗਮ ਵਿਚ ਪੰਜਾਬੀ ਵਿਸ਼ਵ ਦੀ ਨਾਮੀ ਗਾਇਕਾ ਬੀਬੀ ਰਣਜੀਤ ਕੌਰ ਨੂੰ 'ਪਦਮ ਵਿਭੂਸ਼ਨ ਗੁਰਮੀਤ ਬਾਵਾ ਯਾਦਗਾਰੀ ਐਵਾਰਡ' ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੂੰ ਮੌਕੇ ਤੇ ਨਕਦ ਰਾਸ਼ੀ, ਸਨਮਾਨ-ਪੱਤਰ ਅਤੇ ਸਨਮਾਨ ਲੋਈ ਦੇ ਕੇ ਨਿਵਾਜਿਆ ਗਿਆ। ਸਭ ਤੋਂ ਪਹਿਲਾਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਵੱਲੋਂ ਭੁੱਗੇ ਦੀ ਰਸਮ ਕੀਤੀ ਗਈ, ਜਿਸ ਵਿੱਚ ਲੋਹੜੀ ਮੰਗੀ ਗਈ ਅਤੇ ਲੋਹੜੀ ਦੇ ਗੀਤ ਗਾਏ ਗਏ। ਉਪਰੰਤ ਸ਼ਮਾਂ ਰੌਸ਼ਨ ਕਰਕੇ ਲੋਹੜੀ ਦੇ ਸਮਾਗਮ ਦਾ ਰਸਮੀ ਆਗਾਜ਼ ਕੀਤਾ ਗਿਆ। ਧੀਆਂ ਦੇ ਪਵਿੱਤਰ ਲੋਹੜੀ ਦੇ ਤਿਉਹਾਰ 'ਤੇ ਪੰਜਾਬੀ ਜਗਤ ਦੀ ਨਾਮੀ ਲੋਕ-ਗਾਇਕਾ ਗਲੋਰੀ ਬਾਵਾ, ਪੰਜਾਬੀ ਸੱਭਿਆਚਾਰਕ ਗਾਇਕ ਔਜਲਾ ਬਰਦਰ, ਬੀਬੀ ਰਣਜੀਤ ਕੌਰ ਅਤੇ ਗਾਇਕਾ ਬੀਬਾ ਕਮਲ ਸਿੱਧੂ ਨੇ ਧੀਆਂ ਦੇ ਗੀਤ ਗਾ ਕੇ ਖੂਬ ਰੌਣਕ ਲਾਈ ਅਤੇ ਧੀਆਂ ਦੇ ਸਨਮਾਨ ਦਾ ਸੁਨੇਹਾ ਦਿੱਤਾ। ਮੁੱਖ ਮਹਿਮਾਨ ਡਾਕਟਰ ਰਮਿੰਦਰ ਕੌਰ, ਡਾਕਟਰ ਸੁਰਿੰਦਰ ਕੌਰ ਅਤੇ ਡਾਕਟਰ ਕਲਸੀ ਵੱਲੋਂ ਸਮੁੱਚੇ ਰੂਪ ਵਿੱਚ ਸੁਨੇਹਾ ਦਿੰਦਿਆਂ ਕਿਹਾ ਕਿ ਇਸ ਲੋਹੜੀ ਦੇ ਪਵਿੱਤਰ ਤਿਉਹਾਰ 'ਤੇ ਆਪਸੀ ਭਾਈਚਾਰਕ ਸਾਂਝ ਨੂੰ ਬਣਾਉਣ, ਧੀਆਂ ਦਾ ਸਨਮਾਨ ਕਰਨ, ਦੂਸਰਿਆਂ ਦੇ ਭਲਾਈ ਲਈ ਕਾਰਜ ਕਰਨ ਦੇ ਲਈ ਸਭ ਨੂੰ ਦ੍ਰਿੜ ਨਿਸ਼ਚੇ ਨਾਲ ਕੰਮ ਕਰਨਾ ਚਾਹੀਦਾ ਹੈ। ਔਜਲਾ ਬਰਦਰ ਅਤੇ ਗਲੋਰੀ ਬਾਵਾ ਦੀ ਸੱਭਿਆਚਾਰਕ ਗਾਇਕੀ ਦੀ ਤਰਜ 'ਤੇ ਸੈਂਕੜੇ ਦੀ ਤਦਾਦ ਵਿਚ ਇਕੱਤਰ ਹੋਈਆਂ ਧੀਆਂ ਨੇ ਲੋਹੜੀ ਦਾ ਖੂਬ ਆਨੰਦ ਮਾਣਿਆ ਅਤੇ ਸੱਭਿਆਚਾਰਕ ਸਾਂਝ ਦਾ ਸੁਨੇਹਾ ਲਿਆ। ਡਾਕਟਰ ਗੁਰਮਿੰਦਰ ਕੌਰ, ਰੀਨਾ ਹੰਸ ਅਤੇ ਸਤਵੰਤ ਕੌਰ ਸੱਤੀ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਬਾਲ ਕਲਾਕਾਰ ਵਾਰਸਜੋਤ, ਮੰਚ ਦੇ ਜਨਰਲ ਸਕੱਤਰ ਮਹਿਕਪ੍ਰੀਤ ਸਿੰਘ ਅਤੇ ਮਲਕਪ੍ਰੀਤ ਕੌਰ ਦੀ ਅਗਵਾਈ ਹੇਠ ਬੱਚਿਆਂ ਨੇ ਵੀ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਮਾਗਮ ਦੇ ਅੰਤ ’ਚ ਮੁੱਖ ਮਹਿਮਾਨ, ਮਹਿਮਾਨੇ ਖ਼ਾਸ, ਪ੍ਰਧਾਨਗੀ ਮਹਿਮਾਨ ਅਤੇ ਆਏ ਹੋਏ ਵੱਖ-ਵੱਖ ਜ਼ਿਲ੍ਹਿਆਂ ਦੀਆਂ ਸਨਮਾਨਯੋਗ ਹਸਤੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਸਮਾਜ ਸੇਵੀ ਸਤਬੀਰ ਸਿੰਘ, ਸਵਰਨ ਸਿੰਘ ਗਿੱਲ ਮੋਗਾ, ਨਾਮੀ ਗੀਤਕਾਰ ਹਰਵਿੰਦਰ ਟਿਵਾਣਾ ਯੂਐੱਸਏ, ਡਾਕਟਰ ਜਸਵਿੰਦਰ ਕੌਰ, ਡਾਕਟਰ ਸੁਕੀਰਤ ਸਿੰਘ ਐੱਮਡੀ ਹਰਗੁਨ ਹਸਪਤਾਲ ਅੰਮ੍ਰਿਤਸਰ, ਰੋਪੜ ਤੋਂ ਵੀਡੀਓ ਡਾਇਰੈਕਟਰ ਗੱਗੀ ਸਿੰਘ, ਕੁਲਵਿੰਦਰ ਕੌਰ ਕਾਸਟਿੰਗ ਡਾਇਰੈਕਟਰ, ਲਲਿਤ ਮਹਿਤਾ ਵੀਡੀਓ ਡਾਇਰੈਕਟਰ, ਕੁਲਵਿੰਦਰ ਕੌਰ ਅਦਾਕਾਰਾ, ਜੋਤੀ ਸਹਿਗਲ ਕਾਸਟਿੰਗ ਡਾਇਰੈਕਟਰ, ਮੁਖੀ ਪੰਜਾਬੀ ਵਿਭਾਗ ਡਾਕਟਰ ਰਵਿੰਦਰ ਕੌਰ, ਡਾਕਟਰ ਗੁਰਵੰਤ ਸਿੰਘ ਪ੍ਰਸਿੱਧ ਆਲੋਚਕ, ਸਟੇਟ ਐਵਾਰਡੀ ਰਵਿੰਦਰ ਕੌਰ, ਸੋਹਨ ਸਿੰਘ ਗੈਦੂ ਦੁਸਾਂਝ, ਤਸਵਿੰਦਰ ਸਿੰਘ ਵੜੈਚ, ਬਜਿੰਦਰ ਸਿੰਘ ਸਹਾਇਕ ਡਾਇਰੈਕਟਰ ਇਨਕਮ ਟੈਕਸ, ਸਤਵੰਤ ਕੌਰ ਸੱਤੀ ਜਲੰਧਰ, ਨਿਰਮਲ ਕੌਰ ਕੋਟਲਾ ਸਤਿੰਦਰ ਸਿੰਘ ਓਟੀ, ਬਲਜੀਤ ਕੌਰ, ਨਵਦੀਪ ਕੌਰ, ਸਵਰਨ ਸਿੰਘ ਗਿੱਲ ਮੋਗਾ ਆਦਿ ਵੱਖ-ਵੱਖ ਜ਼ਿਲ੍ਹਿਆਂ ਤੋਂ ਹਾਜ਼ਰ ਹਸਤੀਆਂ ਦਾ ਸਨਮਾਨ-ਲੋਈ, ਸਨਮਾਨ-ਚਿੰਨ੍ਹ ਤੇ ਸਨਮਾਨ-ਪੱਤਰ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਥਾਨਕ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀ ਤੇ ਹੋਰ ਮਹਿਮਾਨ ਵੱਡੀ ਤਦਾਦ ’ਚ ਹਾਜ਼ਰ ਸਨ।