ਆਈਐੱਮਏ ਦੇ ਡਾਕਟਰਾਂ ਨੇ ਲੋਹੜੀ ਮਨਾਈ
ਆਈਐਮਏ ਦੇ ਡਾਕਟਰਾਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ
Publish Date: Tue, 13 Jan 2026 05:06 PM (IST)
Updated Date: Wed, 14 Jan 2026 04:03 AM (IST)

ਫੋਟੋ-7 ਕੈਪਸ਼ਨ : ਲੋਹੜੀ ਦੇ ਮੌਕੇ ਆਈਐੱਮਏ ਦੇ ਡਾਕਟਰ ਖੁਸ਼ੀਆਂ ਮਨਾਉਂਦੇ ਹੋਏ। ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਲੋਹੜੀ ਤੇ ਮਾਘੀ ਦੇ ਤਿਉਹਾਰ ਨੂੰ ਵੱਡੇ ਪੱਧਰ ’ਤੇ ਇਕੱਤਰ ਹੋ ਕੇ ਸਥਾਨਕ ਆਈਐੱਮਏ ਹਾਲ ’ਚ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਤੇ ਜਨਰਲ ਸਕੱਤਰ ਡਾਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਆਈਐੱਮਏ ਦੇ ਨਵ-ਨਿਯੁਕਤ ਪ੍ਰਧਾਨ ਡਾ. ਅੰਮ੍ਰਿਤਾ ਰਾਣਾ ਦੀ ਅਗਵਾਈ ਹੇਠ ਸਮੂਹ ਡਾਕਟਰਾਂ ਦੇ ਪੈਨਲ ਵੱਲੋਂ ਸ਼ਹਿਰ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਤੰਦਰੁਸਤੀ ਦੀ ਵੀ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਤੇ ਤਿਉਹਾਰ ਹਰ ਕਿਸੇ ਨੂੰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ ਅਤੇ ਡਾਕਟਰਾਂ ਵੱਲੋਂ ਇਸ ਉਪਰਾਲੇ ਤਹਿਤ ਸ਼ਹਿਰ ਵਾਸੀਆਂ ਲਈ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਧਾਨ ਅੰਮ੍ਰਿਤਾ ਰਾਣਾ ਨੇ ਕਿਹਾ ਕਿ ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵਕਾਰੀ ਸੰਸਥਾ ਲਈ ਸਮੂਹ ਡਾਕਟਰਾਂ ਦੇ ਪੈਨਲ ਨੂੰ ਸਦਾ ਨਾਲ ਲੈ ਕੇ ਚੱਲਣਗੇ। ਇਸ ਮੌਕੇ ਪੰਜਾਬ ਪ੍ਰਧਾਨ ਡਾ. ਆਰਐਸ ਸੇਠੀ ਤੋਂ ਇਲਾਵਾ ਡਾ. ਗੁਰਵਿੰਦਰ ਸਿੰਘ, ਡਾ. ਜਸਪ੍ਰੀਤ ਸਿੰਘ ਗਰੋਵਰ, ਡਾ. ਕੁਲਦੀਪ ਅਰੋੜਾ, ਡਾ. ਸੰਜੇ ਖੇਤਰਪਾਲ, ਡਾ. ਅਮਰੀਕ ਸਿੰਘ ਅਰੋੜਾ, ਡਾ. ਅਮਰਜੀਤ ਸਿੰਘ ਨਾਗਪਾਲ, ਡਾ. ਬਲਵਿੰਦਰ ਕੌਰ, ਡਾ. ਸੁਖਜੀਤ ਸਿੰਘ, ਡਾ. ਰਮੇਸ਼ ਪਾਲ ਸਿੰਘ ਅਤੇ ਸੰਸਥਾ ਦੇ ਸਮੂਹ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਡਾਕਟਰਾਂ ਵੱਲੋਂ ਲੋਹੜੀ ਮੌਕੇ ਗੀਤ ਗਾ ਕੇ ਅਤੇ ਭੰਗੜੇ ਪਾ ਕੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਗਿਆ।