ਅਸਪਾਇਰ ਡਾਂਸ ਅਕੈਡਮੀ ’ਚ ਕੀਤਾ ‘ਲੋਹੜੀ ਸੈਲੀਬ੍ਰੇਸ਼ਨ’ ਸਮਾਰੋਹ
ਅਸਪਾਇਰ ਡਾਂਸ ਅਕੈਡਮੀ ’ਚ ਕੀਤਾ ‘ਲੋਹੜੀ ਸੈਲੀਬ੍ਰੇਸ਼ਨ’ ਸਮਾਰੋਹ
Publish Date: Tue, 13 Jan 2026 05:03 PM (IST)
Updated Date: Wed, 14 Jan 2026 04:03 AM (IST)

ਫੋਟੋ-4 ਕੈਪਸ਼ਨ : ‘ਅਸਪਾਇਰ ਡਾਂਸ ਐਂਡ ਏਰੋਬਿਕਸ ਇµਸਟੀਟਿਊਟ’ ਵਿਖੇ ਲੋਹੜੀ ਸਮਾਰੋਹ ਦੌਰਾਨ ਐੱਮਡੀ ਰੇਖਾ, ਸੁਰੂਚੀ, ਰਿਤੂ ਮਹਾਜਨ, ਰੋਹਿਤ ਅਤੇ ਹੋਰ। ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ‘ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ’ ਵੱਲੋਂ ਲੋਹੜੀ ਦਾ ਤਿਉਹਾਰ ‘ਲੋਹੜੀ ਸੈਲੀਬ੍ਰੇਸ਼ਨ’ ਦੇ ਬੈਨਰ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ‘ਸਟੋਪ ਚਾਈਨਾ ਡੋਰ’ ਦੇ ਸਲੋਗਨ ਹੇਠ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਅਸਪਾਇਰ ਡਾਂਸ ਐਂਡ ਏਰੋਬਿਕਸ ਇੰਸਟੀਟਿਊਟ ਦੇ ਐੱਮਡੀ ਰੇਖਾ ਅਤੇ ਡਇਰੈਕਟਰ ਰਿਸ਼ਬ ਅਨੇਜਾ ਨੇ ਸਾਂਝੇ ਤੌਰ ’ਤੇ ਜਾਗਰੂਕ ਕੀਤਾ। ਅਕੈਡਮੀ ਦੇ ਐੱਮਡੀ ਰੇਖਾ ਤੇ ਡਾਇਰੈਕਟਰ ਰਿਸ਼ਬ ਅਨੇਜਾ ਨੇ ਇਸ ਸਮਾਰੋਹ ਨੇ ਅਮਿੱਟ ਛਾਪ ਛੱਡੀ। ਇਸ ਦੌਰਾਨ ਬੱਚਿਆਂ ਤੋਂ ਇਲਾਵਾ ਕਈ ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ। ਲੋਹੜੀ ਸੈਲੀਬ੍ਰੇਸ਼ਨ ਦੌਰਾਨ ਦੌਰਾਨ ਬੱਚਿਆਂ ਗਿੱਧਾ-ਭੰਗੜਾ ਤੇ ਲੋਹੜੀ ਨਾਲ ਸਬੰਧਤ ਗੀਤਾਂ ਤੇ ਆਪਣੇ ਹੁਨਰ ਦੀ ਪੇਸ਼ਕਾਰੀ ਕੀਤੀ। ਬੱਚਿਆਂ ਨੂੰ ਲੋਹੜੀ ਦੇ ਗਿਫਟ ਵੀ ਦਿੱਤੇ ਗਏ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਤੋਂ ਗੁਰੇਜ ਕਰਨ ਤੇ ਚਾਈਨਾ ਡੋਰ ਦਾ ਬਾਈਕਾਟ ਕਰਨ। ਉਨ੍ਹਾਂ ਕਿਹਾ ਕਿ ਇਹ ਖ਼ੂਨੀ ਡੋਰ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ ਤੇ ਮਨੁੱਖੀ ਜਾਨਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਲਈ ਵੀ ਖਤਰਨਾਕ ਹੈ। ਇਸ ਲਈ ਖੂਨੀ ਡੋਰ ਦਾ ਬਾਈਕਾਟ ਕਰੋ। ਚਾਈਨਾ ਡੋਰ ਕਾਰਨ ਦੋ ਪਹੀਆ ਵਾਹਨ ਚਾਲਕ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਲੋਕ ਵੀ ਆਪਣੇ ਬੱਚਿਆਂ ਨੂੰ ਸਮਝਾਉਣ ਅਤੇ ਚਾਈਨਾ ਡੋਰ ਦਾ ਬਾਈਕਾਟ ਕਰਕੇ ਪੁਰਾਤਨ ਰਵਾਇਤੀ ਡੋਰ ਨਾਲ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ। ਇਸ ਦੌਰਾਨ ਕੇਕ ਵੀ ਕੱਟਿਆ ਗਿਆ ਤੇ ਲੋਹੜੀ ਦਾ ਭੁੱਗਾ ਬਾਲ ਕੇ ਮੁੱਖ ਰਸਮ ਨਿਭਾਈ ਗਈ। ਸਾਰਿਆਂ ਨੇ ਇਕ ਦੂਜੇ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸੁੱਖ-ਸ਼ਾਂਤੀ ਲਈ ਪ੍ਰਾਥਨਾ ਕੀਤੀ। ਇਸ ਮੌਕੇ ਲਿਟਲ ਅਦਾਕਾਰ ਸਾਇਸ਼ਾ, ਰਿਤੂ ਮਹਾਜਨ, ਪੂਰਨਿਮਾ, ਸਮਾਜ ਸੇਵਿਕਾ ਸੁਰੂਚੀ, ਪ੍ਰੀਤੀ, ਦੀਪਿਕਾ, ਰੋਹਿਤ ਆਦਿ ਹਾਜ਼ਰ ਸਨ।