ਸਿਹਤ ਵਿਭਾਗ ਨੇ ਮਨਾਈ ਧੀਆਂ ਦੀ ਲੋਹੜੀ
ਸਿਹਤ ਵਿਭਾਗ ਵੱਲੋਂ ਮਨਾਈ ਧੀਆਂ ਦੀ ਲੋਹੜੀ
Publish Date: Tue, 13 Jan 2026 04:33 PM (IST)
Updated Date: Wed, 14 Jan 2026 04:01 AM (IST)
ਕੈਪਸਨ : ਸਿਵਲ ਹਸਪਤਾਲ ਵਿਚ ਲੋਹੜੀ ਮਨਾਉਂਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ।
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠਾਂ ਸਿਹਤ ਵਿਭਾਗ ਵੱਲੋਂ ਸਾਰੀਆਂ ਸਿਹਤ ਸੰਸਥਾਵਾਂ ’ਚ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਸਮੂਹ ਸਟਾਫ ਤੇ ਪ੍ਰੋਗਰਾਮ ਅਧਿਕਾਰੀਆਂ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ। ਇਸੇ ਤਰ੍ਹਾਂ ਹੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਨਵੀਆਂ ਬੱਚੀਆਂ ਨੂੰ ਕੰਬਲ, ਸਵੈਟਰ ਤੇ ਗਿਫਟ ਦੇ ਕੇ ਧੀਆਂ ਦੇ ਲੋਹੜੀ ਮਨਾਈ ਗਈ। ਇਸ ਮੌਕੇ ਡਾ. ਜਸਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਸ਼ਮੀ ਵਿੱਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੀਤ ਕੌਰ, ਸੀਨੀਅਰ ਮੈਡੀਕਲ ਅਫਸਰ ਡਾ. ਭਾਰਤੀ ਧਵਨ, ਐੱਸਐੱਮਓ ਡਾ. ਰਜਨੀਸ਼, ਜ਼ਿਲ੍ਹਾ ਐੱਮਈਆਈਓ ਅਮਰਦੀਪ ਸਿੰਘ, ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ, ਅਕਾਊਂਟ ਅਫਸਰ ਮਾਲਵਿੰਦਰ ਸਿੰਘ, ਸੁਪਰਡੈਂਟ ਸੰਜੀਵ ਸ਼ਰਮਾ ਤੇ ਸਮੂਹ ਸਟਾਫ ਹਾਜ਼ਰ ਸਨ।