ਜਾਗਰਣ ਦੌਰਾਨ ਡਾ. ਇੰਦਰਪਾਲ ਸਨਮਾਨਿਤ
ਜਾਗਰਣ 'ਚ ਡਾ. ਇੰਦਰਪਾਲ ਸਨਮਾਨਿਤ
Publish Date: Tue, 13 Jan 2026 04:25 PM (IST)
Updated Date: Wed, 14 Jan 2026 04:01 AM (IST)
ਫੋਟੋ-5 ਕੈਪਸਨ - ਡਾ. ਇੰਦਰਪਾਲ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਤਾ ਵੈਸ਼ਣੋ ਦੇਵੀ ਦਾ ਜਾਗਰਣ ਹਰਗੋਬਿੰਦ ਪੁਰਾ ਗਲੀ ਨੰਬਰ 3 ਗੁਰੂ ਕੀ ਵਡਾਲੀ ਰੋਡ ਜਗਤਾਰ ਕੁਮਾਰ ਤੇ ਸੁੱਖ ਪ੍ਰਧਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਜਾਗਰਣ ’ਚ ਵਿਸ਼ੇਸ਼ ਤੌਰ ’ਤੇ ਆਮ ਆਦਮੀ ਪਾਰਟੀ ਐੱਸਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰ ਪਾਲ ਤੇ ਰਿੰਕੂ ਜੀਐੱਮ ਵੀ ਪਹੁੰਚੇ ਅਤੇ ਉਨ੍ਹਾਂ ਮਾਤਾ ਵੈਸ਼ਣੋ ਦੇਵੀ ਜੀ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਮੇਸ਼ ਕੁਮਾਰ, ਗੇਜਾ, ਵਿਪਨ ਕੁਮਾਰ ਸ਼ਰਮਾ, ਗੌਰੀ, ਰਿੱਕੀ, ਹਨੀ, ਦੀਪਕ ਤੇ ਮੁਹੱਲਾ ਵਾਸੀ ਹਾਜ਼ਰ ਸਨ।