ਮੁੱਕੇਬਾਜ਼ ਭੁਪਿੰਦਰ ਨੇ ਜਿੱਤਿਆ ਬਰਾਊਂਜ ਮੈਡਲ
ਮੁੱਕੇਬਾਜ਼ ਭੁਪਿੰਦਰ ਨੇ ਜਿੱਤਿਆ ਬਰਾਊਂਜ ਮੈਡਲ
Publish Date: Tue, 13 Jan 2026 04:20 PM (IST)
Updated Date: Wed, 14 Jan 2026 04:00 AM (IST)
ਫੋਟੋ-3 ਕੈਪਸਨ - ਮੁੱਕੇਬਾਜ਼ ਭੁਪਿੰਦਰ ਸਿੰਘ ਕੋਚ ਬਲਜਿੰਦਰ ਸਿੰਘ ਨਾਲ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪਿਛਲੇ ਦਿਨੀਂ 6 ਤੋਂ 10 ਜਨਵਰੀ 2026 ਨੂੰ ਨੋਇਡਾ ਵਿਖੇ ਹੋਈ ਸੀਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਖ਼ਾਲਸਾ ਕਾਲਜ ਦੇ ਬੀਏ ਫਾਈਨਲ ਦੇ ਵਿਦਿਆਰਥੀ ਮੁੱਕੇਬਾਜ ਭੁਪਿੰਦਰ ਸਿੰਘ ਨੇ ਪੰਜਾਬ ਬਾਕਸਿੰਗ ਟੀਮ (ਮੈਨ) ਵੱਲੋਂ 60 ਕਿੱਲੋ ਭਾਰ ਵਰਗ ’ਚ ਪੰਜਾਬ ਬਾਕਸਿੰਗ ਟੀਮ (ਮੈਨ) ਵੱਲੋ ਇਕਲੌਤੇ ਮੁੱਕੇਬਾਜ਼ ਭੁਪਿੰਦਰ ਸਿੰਘ ਨੇ ਬਰਾਊਂਜ ਮੈਡਲ ਜਿੱਤ ਕੇ ਖ਼ਾਲਸਾ ਕਾਲਜ ਬਾਕਸਿੰਗ ਸੈਂਟਰ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ। ਭੁਪਿੰਦਰ ਦੀ ਇਸ ਪ੍ਰਾਪਤੀ ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖੇਡ ਮੁਖੀ ਡਾ. ਦਲਜੀਤ ਸਿੰਘ ਨੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਸਖ਼ਤ ਮਿਹਨਤ ਤੇ ਕੋਚਿੰਗ ਦੌਰਾਨ ਭੁਪਿੰਦਰ ਸਿੰਘ ਵੱਲੋਂ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਹੌਸਲਾ ਅਫਜਾਈ ਕੀਤੀ। ਭੁਪਿੰਦਰ ਸਿੰਘ ਦੀ 15 ਜਨਵਰੀ ਤੋਂ ਸੀਨੀਅਰ ਇੰਡੀਆ ਕੈਂਪ, ਜੋ ਕਿ ਐੱਨਆਈਐੱਸ ਪਟਿਆਲਾ ਵਿਖੇ ਲੱਗ ਰਿਹਾ ਹੈ, ਲਈ ਵੀ ਚੋਣ ਹੋ ਚੁੱਕੀ ਹੈ।