ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਐੱਸਐੱਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੫ੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਬੱਸ ਸਟੈਂਡ ਗੁਰਦਾਸਪੁਰ ਵਿਖੇ ਵੱਖ-ਵੱਖ ਬੱਸ ਟਰਾਂਸਪੋਰਟਾਂ ਦੇ ਅੱਡਾ ਇੰਚਾਰਜ, ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਟ੫ੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਸਬੰਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿਚ ਟ੫ੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਏਐੱਸਆਈ ਤਿਲਕ ਰਾਜ, ਐੱਚਸੀ ਸੰਜੀਵ ਕੁਮਾਰ, ਐੱਚਸੀ ਭਗਵਾਨ ਦਾਸ, ਪੀਐੱਚਜੀ ਹਰਪਾਲ ਸਿੰ
Publish Date: Tue, 25 Apr 2017 03:48 PM (IST)
Updated Date: Tue, 25 Apr 2017 03:51 PM (IST)
ਗੁਰਦਾਸਪੁਰ ਦੇ ਬੱਸ ਸਟੈਂਡ ਵਿਖੇ ਵੱਖ-ਵੱਖ ਟਰਾਂਸਪੋਰਟਾਂ ਦੇ ਅੱਡਾ ਇੰਚਾਰਜਾਂ, ਬੱਸ ਡਰਾਈਵਰਾਂ ਨੂੰ ਟ੫ੈਫਿਕ ਸਬੰਧੀ ਜਾਣਕਾਰੀ ਦਿੰਦੇ ਹੋਏ ਟ੫ੈਫਿਕ ਅਧਿਕਾਰੀ।
------
ਨਰੇਸ਼ ਕਾਲੀਆ, ਗੁਰਦਾਸਪੁਰ : ਐੱਸਐੱਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੫ੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵੱਲੋਂ ਬੱਸ ਸਟੈਂਡ ਗੁਰਦਾਸਪੁਰ ਵਿਖੇ ਵੱਖ-ਵੱਖ ਬੱਸ ਟਰਾਂਸਪੋਰਟਾਂ ਦੇ ਅੱਡਾ ਇੰਚਾਰਜ, ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਟ੫ੈਫਿਕ ਨਿਯਮਾਂ ਬਾਰੇ ਜਾਣਕਾਰੀ ਦੇਣ ਸਬੰਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿਚ ਟ੫ੈਫਿਕ ਐਜੂਕੇਸ਼ਨ ਸੈੱਲ ਇੰਚਾਰਜ ਏਐੱਸਆਈ ਤਿਲਕ ਰਾਜ, ਐੱਚਸੀ ਸੰਜੀਵ ਕੁਮਾਰ, ਐੱਚਸੀ ਭਗਵਾਨ ਦਾਸ, ਪੀਐੱਚਜੀ ਹਰਪਾਲ ਸਿੰਘ ਹਾਜ਼ਰ ਹੋਏ । ਸੈਮੀਨਾਰ ਵਿਚ ਏਐੱਸਆਈ ਤਿਲਕ ਰਾਜ ਨੇ ਅੱਡਾ ਇੰਚਾਰਜਾਂ, ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਟ੫ੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਰੋਡ ਸਾਈਨ, ਰੋਡ ਮਾਰਕਿੰਗ ਅਤੇ ਮੁੜਨ ਤੋਂ ਪਹਿਲਾਂ ਸਮੇਂ ਸਿਰ ਅਤੇ ਦਰੁਸਤ ਇੰਡੀਕੇਟਰ ਇਸ਼ਾਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਸ ਸਟੈਂਡ ਗੁਰਦਾਸਪੁਰ ਵਿਚ ਵੱਖ ਟਰਾਂਸਪੋਟਰਾਂ ਦੇ ਅੱਡਾ ਇੰਚਾਰਜ ਗੁਰਮੀਤ ਸਿੰਘ, ਦਲਬੀਰ ਸਿੰਘ, ਰਜਿੰਦਰ ਸਿੰਘ, ਜਤਿੰਦਰ ਸਿੰਘ, ਬਲਜੀਤ ਸਿੰਘ, ਵਿਜੇ ਸਿੰਘ, ਹੈਪੀ, ਬਿਕਰਮਜੀਤ ਸਿੰਘ, ਅਸ਼ਵਨੀ ਕੁਮਾਰ ਨੇ ਵੀ ਹਾਜਰ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਟ੫ੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੫ੇਰਿਤ ਕੀਤਾ।